ਹਲਕਾ ਤਰਨ ਤਾਰਨ ਦੀ ਅਕਾਲੀ ਆਗੂ ਤੇ ਇੰਚਾਰਜ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਨੂੰ ਹਾਈਕੋਰਟ ਤੋਂ ਮਿਲੀ ਅਗਾਂਊਂ ਜ਼ਮਾਨਤ

4877730
Total views : 5839570

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 
ਮਾਣਯੋਗ ਹਾਈ ਕੋਰਟ ਵੱਲੋਂ ਕੰਚਨਪ੍ਰੀਤ ਕੌਰ ਨੂੰ ਐਫ.ਆਈ.ਆਰ ਨੰਬਰ 261 ਅਤੇ ਐਫ.ਆਈ.ਆਰ ਨੰਬਰ 240 ਵਿੱਚ ਅਗਾਂਊਂ ਜਮਾਨਤ ਮਨਜ਼ੂਰ ਕਰ ਲਈ ਗਈ ਹੈ। ਇਹ ਸਾਰੀਆਂ ਐਫ.ਆਈ.ਆਰਜ਼ ਚੋਣਾਂ ਦੌਰਾਨ ਦਰਜ ਕੀਤੀਆਂ ਗਈਆਂ ਸਨ ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਹੀ ਹੈ।
ਅੱਜ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਵਿੱਚ ਐਫ.ਆਈ.ਆਰ ਨੰਬਰ 261 ਦੇ ਮਾਮਲੇ ਵਿੱਚ ਸਪਸ਼ਟ ਬਿਆਨ ਦਿੱਤਾ ਗਿਆ ਕਿ ਸਰਕਾਰ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨਹੀਂ ਕਰਨਾ ਚਾਹੁੰਦੀ।
ਇਸ ਦੇ ਨਾਲ ਹੀ ਹੁਣ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਚੋਣਾਂ ਦੌਰਾਨ ਕੰਚਨਪ੍ਰੀਤ ਕੌਰ ਦੇ ਖ਼ਿਲਾਫ਼ ਦਰਜ ਕੀਤੀਆਂ ਗਈਆਂ ਸਾਰੀਆਂ ਐਫ.ਆਈ.ਆਰਜ਼ ਵਿੱਚ ਉਹ ਜਮਾਨਤ ‘ਤੇ ਹੈ। ਕੰਚਨਪ੍ਰੀਤ ਕੌਰ ਦੀ ਪੇਸ਼ੀ ਮਾਣਯੋਗ ਅਦਾਲਤ ਵਿੱਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਵੱਲੋਂ ਕੀਤੀ ਗਈ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News