





Total views : 5895076







Total views : 5895076ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਵਿਜੀਲੈਸ ਬਿਊਰੋ ਅੰਮ੍ਰਿਤਸਰ ਦੇ ਤਤਕਲੀਨ ਐਸ.ਐਸ.ਪੀ ਤੋ ਬਾਅਦ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ 7 ਅਧਿਕਾਰੀਆਂ ਦੀ ਮੁਅੱਤਲੀ ਦਾ ਸਬੱਬ ਬਣੇ ਅੰਮ੍ਰਿਤਸਰ ਦੇ ਪੋਸ਼ ਇਲਾਕੇ ਵਿੱਚ ਸੁੰਦਰੀਕਰਨ ਲਈ ਜਾਰੀ ਕੀਤੇ ਗਏ 52.40 ਕਰੋੜ ਦੇ ਟੈਡਰ ਦਾ ਅਸਲੀ ਸੱਚ ਇਹ ਹੈ ਕਿ ਜਦੋਂ 18 ਦਸੰਬਰ ਨੂੰ ਰਣਜੀਤ ਐਵੇਨਿਊ ਬਲਾਕ-ਸੀ ਅਤੇ 97 ਏਕੜ ਸਕੀਮ ਦੇ ਵਿਕਾਸ ਲਈ ₹52.40 ਕਰੋੜ ਦੇ ਟੈਂਡਰ ਲਈ ਵਿੱਤੀ ਬੋਲੀ ਖੁੱਲ੍ਹੀ, ਤਾਂ ਸ਼ਰਮਾ ਠੇਕੇਦਾਰ 1.08% ਫੀਸ ਦੇ ਕੇ H-1 ਬੋਲੀਕਾਰ ਬਣ ਗਿਆ, ਜਦੋਂ ਕਿ ਰਾਜਿੰਦਰ ਇਨਫਰਾਸਟਰੱਕਚਰ ਨੇ 0.25% ਫੀਸ ਦੀ ਪੇਸ਼ਕਸ਼ ਕੀਤੀ। ਇਸ ਲਈ, ਉਹ ਟੈਂਡਰ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਇਸ ਦੌਰਾਨ, ਸੀਗਲ ਇੰਡੀਆ ਅਤੇ ਗਣੇਸ਼ ਕਾਰਤੀਕੇ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਅਧੂਰੇ ਦਸਤਾਵੇਜ਼ਾਂ ਅਤੇ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦੇ ਹੋਏਵਿੱਤੀ ਬੋਲੀ ਪ੍ਰਕਿਰਿਆ ਤੋਂ ਪਹਿਲਾਂ ਹੀ ਵਿੱਤੀ ਬੋਲੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਕਿਵੇਂ ਹੋਈ ਸੀ ਮਾਮਲੇ ਦੀ ਜਾਂਚ ਸ਼ੁਰੂ ?
ਜਿਸ ਉਪਰੰਤ ਸੀਗਲ ਇੰਡੀਆ ਲਿਮਟਿਡ ਨੇ ਇਸ ਮਾਮਲੇ ਬਾਰੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ, ਡਿਪਟੀ ਕਮਿਸ਼ਨਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ। ਸਥਾਨਕ ਸਰਕਾਰਾਂ ਵਿਭਾਗ ਨੇ ਇਹ ਕਾਰਵਾਈ ਮੁੱਖ ਸਕੱਤਰ ਨੂੰ ਜਾਂਚ ਰਿਪੋਰਟ ਭੇਜੇ ਜਾਣ ਤੋਂ ਬਾਅਦ ਕੀਤੀ।ਇਸ ਮਾਮਲੇ ਵਿੱਚ ਟੈਂਡਰਾਂ ਦਾ ਮੁਲਾਂਕਣ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-