





Total views : 5947998







Total views : 5947998ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਸੇਵਾਵਾਂ ਵਿੱਚ ਹੋਰ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਐੱਸ.ਐੱਸ.ਪੀ ਦਿਗਵਿਜੈ ਕਪਿਲ ਨੂੰ ਬਠਿੰਡਾ ਰੇਂਜ ਦੇ ਨਾਲ ਨਾਲ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਐੱਸ.ਐੱਸ.ਪੀ ਦਿਗਵਿਜੈ ਕਪਿਲ ਜੋ ਕਿ ਇੱਕ ਕਾਬਲ, ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ, ਰਾਸ਼ਟਰਪਤੀ ਪੁਲਿਸ ਮੈਡਲ (2023) ਅਤੇ ਮੁੱਖ ਮੰਤਰੀ ਮੈਡਲ ਸ਼ਾਨਦਾਰ ਕਰਤੱਵ ਨਿਭਾਉਣ ਲਈ (2024) ਨਾਲ ਸਨਮਾਨਿਤ ਹੋ ਚੁੱਕੇ ਹਨ।ਫ਼ਿਰੋਜਪੁਰ ਵਿਚ ਤਾਇਨਾਤ ਐੱਸ ਐੱਸ ਪੀ ਮਨਜੀਤ ਸਿੰਘ ਦੇ ਲੰਮੀ ਛੁੱਟੀ ’ਤੇ ਚਲੇ ਜਾਣ ਕਾਰਨ ਇਹ ਅਹੁਦਾ ਖਾਲੀ ਪਿਆ ਸੀ।
ਇਹ ਨੌਜਵਾਨ ਪੁਲੀਸ ਅਧਿਕਾਰੀ ਪਹਿਲਾਂ ਬਤੌਰ ਐੱਸ ਪੀ ਮਾਨਸਾ, ਫ਼ਤਿਹਗੜ੍ਹ ਸਾਹਿਬ, ਖੰਨਾ, ਡੀ ਐੱਸ ਪੀ ਹੁਸ਼ਿਆਰਪੁਰ, ਬਲਾਚੌਰ, ਕਰਤਾਰਪੁਰ ਅਤੇ ਏ ਸੀ ਪੀ ਲੁਧਿਆਣਾ ਵਿਚ ਸੇਵਾਵਾਂ ਨਿਭਾ ਚੁੱਕਿਆ ਹੈ। ਉਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਾਲ 2024 ’ਚ ਰਾਸ਼ਟਰਪਤੀ ਪੁਲੀਸ ਮੈਡਲ ਅਤੇ ਮੁੱਖ ਮੰਤਰੀ ਮੈਡਲ ਮਿਲਿਆ ਹੈ। ਉਹ ਸਾਲ 2004 ਵਿਚ ਬਤੌਰ ਇੰਸਪੈਕਟਰ ਪੁਲੀਸ ਵਿਚ ਭਰਤੀ ਹੋਏ ਸਨ।
