ਆਈ.ਪੀ.ਐਸ ਅਧਿਕਾਰੀ ਹਰਪ੍ਰੀਤ ਸਿੰਘ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਨਵੇ ਐਸ.ਐਸ.ਪੀ ਨਿਯੁਕਤ

4948069
Total views : 5948491

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਮਿੱਕੀ ਗੁਮਟਾਲਾ 

ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦੇ ਐਸ.ਐਸ.ਪੀ  ਲਖਬੀਰ ਸਿੰਘ ਨੂੰ ਮੁਅੱਤਲ ਕਰਨ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਸਿੰਘ, ਜਿੰਨਾ ਨੂੰ ਪੀ.ਪੀ.ਐਸ ਤੋ ਆਈ.ਪੀ.ਐਸ ਕੇਡਰ ਵਿੱਚ ਤਰੱਕੀਯਾਬ ਹੋਣ ਤੋ ਬਾਅਦ ਅੰਮ੍ਰਿਤਸਰ ਦਾ ਨਵਾਂ ਐਸ.ਐਸ.ਪੀ ਵਿਜੀਲੈਂਸ ਨਿਯੁਕਤ ਕੀਤਾ ਹੈ।

ਉਹ ਹੁਣ ਜ਼ਿਲ੍ਹੇ ਵਿੱਚ ਵਿਜੀਲੈਂਸ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਣਗੇ। ਜਿਕਰਯੋਗ ਹੈ ਕਿ ਲਖਬੀਰ ਸਿੰਘ ਨੂੰ ਨਗਰ ਸੁਧਾਰ ਟਰੱਸਟ ਵਲੋ ਰਣਜੀਤ ਐਵੀਨਊ ਇਲਾਕੇ ਵਿੱਚ ਅਲਾਟ ਕੀਤੇ ਵਿਵਾਦਤ ਕਥਿਤ 55 ਕਰੋੜ ਦੇ ਟੈਡਰ ਦੇ ਮਾਮਲੇ ‘ਚ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਮੀਡੀਏ ਵਲੋ ਪ੍ਰਮੁੱਖਤਾ ਨਾਲ ਉਠਾਏ ਜਾਣ ਤੋ ਬਾਅਦ ਆਈ.ਪੀ.ਐਸ ਅਧਿਕਾਰੀ ਦੀ ਬਤੌਰ ਐਸ.ਐਸ.ਪੀ ਨਿਯੁਕਤੀ ਗਈ ਹੈ। ਸੂਤਰਾਂ ਮੁਤਾਬਿਕ ਜਿਥੇ ਰੌਲੇ ਵਾਲੇ ਟੈਡਰ ਦੀਆਂ ਪਰਤਾਂ ਤੋ ਪਰਦਾ ਉਠਾਏ ਜਾਣ ਨੂੰ ਤਰਜੀਹ ਦਿੱਤੀ ਜਾਏਗੀ ਉਥੇ ਪਤਾ ਲੱਗਾ ਹੈ ਕਿ ਨਗਰ ਸੁਧਾਰ ਟਰੱਸਟ ਦੇ ਅਜਿਹੇ ਕਥਿਤ ਭ੍ਰਿਸ਼ਟਾਚਾਰ ਦੇ 7 ਹੋਰ ਮਾਮਲਿਆ ਦੀਆਂ ਵੀ ਵਿਜੀਲੈਸ ਫਾਈਲਾ ਖੋਹਲ ਸਕਦੀ ਹੈ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News