





Total views : 5947998







Total views : 5947998ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬੀੜ੍ਹ ਸਾਹਿਬ/ਬੀ.ਐਨ.ਈ ਬਿਊਰੋ
ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ ਅਤੇ ਬਾਬਾ ਦਰਸ਼ਨ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ, ਬੀੜ ਸਾਹਿਬ ਵਿਖੇ ਅੱਜ 7 ਰੋਜਾ ਐਨ. ਐਸ. ਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ । ਇਸ ਕੈਂਪ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਅਤੇ ਸਟਾਫ਼ ਨੇ ਗੁਰੂਬਾਣੀ ਪੜ੍ਹ ਕੇ ਚਾਰ ਸਾਹਿਬਜਾਦਿਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ।
‘ਬੇਟੀ ਪੜ੍ਹਾਓ, ਬੇਟੀ ਬਚਾਓ’ ਨਾਅਰੇ ਹੇਠ ਵੀਂ ਕੱਢੀ ਗਈ ਇਕ ਰੈਲੀ
ਇਸ ਤੋਂ ਬਾਅਦ ਪ੍ਰਿੰਸੀਪਲ ਡਾ. ਕਰਨਜੀਤ ਸਿੰਘ ਬੇਦੀ ਨੇ ਐਨ. ਐਸ.ਐਸ. ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਜ਼ਿੰਦਗੀ ਵਿਚ ਹਰ ਉਸਾਰੂ ਕੰਮ ਨੂੰ ਮਿਹਨਤ ਅਤੇ ਆਨੰਦ ਨਾਲ ਕਰਨ ਨੂੰ ਸਫਲਤਾ ਦੀ ਕੁੰਝੀ ਦੱਸਿਆ ਐਨ. ਐਸ. ਐਸ. ਇੰਚਾਰਜ ਪ੍ਰੋ ਅਮਰਪ੍ਰੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਅੱਜ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਨਾਅਰੇ ਹੇਠ ਇਕ ਰੈਲੀ ਵੀਂ ਕੱਢੀ ਗਈ ਹੈ ਅਤੇ ਵਿਦਿਆਰਥੀਆ ਨੂੰ ਰਿਫਰੈਸ਼ਮੈਂਟ ਦੇਣ ਉਪਰੰਤ ਅੱਗਲੇ ਦਿਨ ਦੀ ਰੂਪ ਰੇਖਾ ਦੱਸੀ ਗਈ ਹੈ । ਇਸ ਮੌਕੇ ਪ੍ਰੋ.ਅਕਵਿੰਦਰ ਕੌਰ, ਪ੍ਰੋ. ਸੁਰਿੰਦਰ ਸਿੰਘ,ਸ੍ਰ ਸੁਖਬੀਰ ਸਿੰਘ, ਸ੍ਰ ਨਿਰਵੱਲ ਸਿੰਘ, ਮੈਡਮ ਅਮਨਦੀਪ ਕੌਰ ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-