ਅੰਮ੍ਰਿਤਸਰ ਦੇ ਛੇਹਰਟਾ ਖੇਤਰ ‘ਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਐਨਕਾਊਂਟਰ ! ਗੋਲੀਬਾਰੀ ਘਟਨਾ ਦਾ ਮੁੱਖ ਦੋਸ਼ੀ ਪੁਲਿਸ ਨਾਲ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ

4878783
Total views : 5841426

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਾਣਾਨੇਸ਼ਟਾ, ਮਿੱਕੀ ਗੁਮਟਾਲਾ

ਅੰਮ੍ਰਿਤਸਰ ਦੇ ਥਾਣਾ ਛੇਹਾਰਟਾ ਅਧੀਨ ਆਉਂਦੇ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਐਨਕਾਊਂਟਰ ਦੀ ਜਾਣਕਾਰੀ ਮਿਲਣ ’ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ’ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਮਦਾਸ ਕਲੋਨੀ ਦੇ ਰਹਿਣ ਵਾਲੇ ਜਸਪਾਲ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਅਤੇ ਉਸਦੇ ਸਾਥੀ ਹਰਪ੍ਰੀਤ ਨਿਆਣਾ ਨੇ XUV ਕਾਰ ਵਿੱਚ ਆ ਕੇ ਉਸਨੂੰ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ। ਇਸ ਹਮਲੇ ਦੌਰਾਨ ਜਸਪਾਲ ਸਿੰਘ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਿਹਾ, ਹਾਲਾਂਕਿ ਉਸਦੀ ਲੱਤ ਵਿੱਚ ਗੋਲੀ ਲੱਗੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਪੇਸ਼ਾਵਰ ਢੰਗ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ, ਜੋ ਕਰੀਬ 25 ਸਾਲ ਦਾ ਹੈ ਅਤੇ ਡਿਲੀਵਰੀ ਬੋਏ ਦਾ ਕੰਮ ਕਰਦਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਆਰੋਪੀ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਹੀਰੋਇਨ ਦੀ ਕਮਰਸ਼ੀਅਲ ਮਾਤਰਾ ਦਾ ਕੇਸ ਦਰਜ ਹੈ।ਉਸਦੇ ਖੁਲਾਸੇ ਵਾਲੇ ਬਿਆਨ ਦੇ ਆਧਾਰ ‘ਤੇ, ਏਐਸਆਈ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਛੇਹਰਟਾ ਦੇ ਮਰਹੀਆਂ ਰੋਡ ‘ਤੇ ਕੂੜਾ ਡੰਪਿੰਗ ਸਾਈਟ ਦੇ ਨੇੜੇ ਅਪਰਾਧ ਵਿੱਚ ਵਰਤੀ ਗਈ ਪਿਸਤੌਲ ਦੀ ਬਰਾਮਦਗੀ ਲਈ ਅੱਗੇ ਵਧੀ।ਪੁਲਿਸ ਪਾਰਟੀ ਨੂੰ ਰਿਕਵਰੀ ਵਾਲੀ ਥਾਂ ‘ਤੇ ਲੈ ਜਾਂਦੇ ਸਮੇਂ, ਦੋਸ਼ੀ ਨੇ ਅਚਾਨਕ ਇੱਕ ਪਿਸਤੌਲ ਚੁੱਕੀ ਅਤੇ ਏਐਸਆਈ ਜੈਬੀਰ ਸਿੰਘ ‘ਤੇ ਮਾਰਨ ਦੇ ਇਰਾਦੇ ਨਾਲ ਗੋਲੀਬਾਰੀ ਕੀਤੀ।ਆਪਣੇ ਆਪ ਨੂੰ ਅਤੇ ਹੋਰ ਪੁਲਿਸ ਕਰਮਚਾਰੀਆਂ ਨੂੰ ਬਚਾਉਣ ਲਈ, ਏਐਸਆਈ ਤਲਵਿੰਦਰ ਸਿੰਘ ਨੇ ਆਪਣੀ ਸਰਵਿਸ ਕਾਰਬਾਈਨ ਤੋਂ ਇੱਕ ਗੋਲੀ ਚਲਾਈ, ਜੋ ਦੋਸ਼ੀ ਦੇ ਸੱਜੇ ਪੈਰ ‘ਤੇ ਲੱਗੀ।ਦੋਸ਼ੀ ਜ਼ਮੀਨ ‘ਤੇ ਡਿੱਗ ਪਿਆ ਅਤੇ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰਕੇ ਪੁਲਿਸ ਨੇ ਫਾਇਰਿੰਗ ਵਿੱਚ ਵਰਤੀ ਗਈ ਐਕਸੀਬੀ ਗੱਡੀ ਵੀ ਬਰਾਮਦ ਕਰ ਲਈ ਹੈ। ਦੂਜਾ ਦੋਸ਼ੀ ਹਰਪ੍ਰੀਤ ਨਿਆਣਾ ਫ਼ਰਾਰ ਹੈ, ਜਿਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਕਮਿਸ਼ਨਰ ਨੇ ਸਾਫ਼ ਕੀਤਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਫਾਇਰਿੰਗ ਵਰਗੇ ਜੁਰਮਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾਵੇਗਾ।-ਇਸ ਸਮੇ ਘਟਨਾ ਸਥਾਨ ‘ਤੇ  . ਰਵਿੰਦਰਪਾਲ ਸਿੰਘ, ਡੀ.ਸੀ.ਪੀ./ਡਿਟੈਕਟਿਵ, ਸ਼. ਸਿਰੀਵੇਨੇਲਾ, ਏ.ਡੀ.ਸੀ.ਪੀ.-2, ਸ਼. ਹਰਪਾਲ ਸਿੰਘ ਏ.ਡੀ.ਸੀ.ਪੀ., ਸ. ਸ਼ਿਵਦਰਸ਼ਨ ਸਿੰਘ, ਏ.ਸੀ.ਪੀ. ਵੈਸਟ ਅਤੇ ਇੰਸ. ਲਵਪ੍ਰੀਤ ਸਿੰਘ, ਐਸ.ਐਚ.ਓ.  ਥਾਣਾ ਛੇਹਰਟਾ   ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News