





Total views : 5841427







Total views : 5841427ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਨਜਦੀਕੀ ਪਿੰਡ ਬਨਵਾਲੀ ਪੁਰ ਦੀ ਰਹਿਣ ਵਾਲੀ ਮੰਗਲ ਸਿੰਘ ਦੀ ਬੀ.ਏ ਪਾਸ ਨਵਰੂਪ ਕੌਰ ਜੋ ਤਰਨ ਤਾਰਨ ਦੇ ਇਕ ਸੈਲੂਨ ਵਿੱਚ ਕੰਮ ਕਰਦੀ ਸੀ, ਉਸ ਨੂੰ ਪਿੰਡ ਦੇ ਹੀ ਇਕ ਅਰਜੁਨ ਸਿੰਘ ਨਾਮੀ ਨੌਜਵਾਨ ਨੇ ਉਸ ਸਮੇ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਜੋ ਉਸ ਦੇ ਸਿਰ ’ਚੋਂ ਆਰ-ਪਾਰ ਹੋ ਗਈ। ਜਦ ਉਹ ਰਸੂਲਪੁਰ ਨਹਿਰਾਂ ‘ਤੇ ਆਟੋ ਦੀ ਉਡੀਕ ਕਰ ਰਹੀ ਸੀ।
ਜਿਸ ਨੇ ਗੰਭੀਰ ਰੂਪ ‘ਚ ਚਾਰ ਦਿਨ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਜੰਗ ਲੜੀ ਪਰ ਆਮ ਹੋਣੀ ਬਲਵਾਨ ਸਿੱਧ ਹੋਈ ਜਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਿਸ ਦਾ ਅੱਜ ਤਰਨਤਾਰਨ ਦੇ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਜਿਸ ਦਾ ਪਿੰਡ ਬਨਵਾਲੀਪੁਰ ’ਚ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ।ਲੜਕੀ ਦੇ ਪਿਤਾ ਮੰਗਲ ਸਿੰਘ ਦੇ ਦੱਸਿਆ ਕਿ ਅਰਜਨ ਉਸ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਵਿਰੋਧ ਕਰਨ ਦੇ ਚੱਲਦਿਆਂ ਹੀ ਉਨ੍ਹਾਂ ਦੀ ਲੜਕੀ ਨੂੰ ਗੋਲ਼ੀ ਮਾਰੀ ਗਈ ਹੈ। ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਮੰਗਲ ਸਿੰਘ ਦੇ ਉਕਤ ਬਿਆਨਾਂ ਦੇ ਆਧਾਰ ’ਤੇ ਪਹਿਲਾਂ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਹੁਣ ਕਤਲ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-