





Total views : 5841451







Total views : 5841451ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਜਿਲਾ ਤਰਨ ਤਾਰਨ ਦੇ ਥਾਣਾਂ ਖਾਲੜਾ ਅਧੀਨ ਆਂਉਦੇ ਪਿੰਡ ਮਾੜੀ ਕੰਬੋਕੀ ਵਿਖੇ ਜਮੀਨ ਦੇ ਬਟਵਾਰੇ ਨੂੰ ਲੈਕੇ ਛੋਟੇ ਭਰਾ ਦਿਲਬਾਗ ਸਿੰਘ ਨੇ ਆਪਣੇ ਸਕੇ 70 ਸਾਲਾ ਵੱਡੇ ਭਰਾ ਉਜਾਗਰ ਸਿੰਘ ਦੀ ਆਪਣੇ ਪੁੱਤਰ ਤੇ ਪਤਨੀ ਨਾਲ ਮਿਲਕੇ ਕੁੱਟ ਕੁੱਟ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਖਾਲੜਾ ਦੇ ਐਸ.ਐਚ.ਓ ਐਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪੁੱਤਰੀ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰਕੇ ਸੋਮਵਾਰ ਨੂੰ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ।
ਅਮਰਜੀਤ ਕੌਰ ਅਨੁਸਾਰ, ਉਸਦੇ ਪਿਤਾ ਉਜਾਗਰ ਸਿੰਘ ਦਾ ਆਪਣੇ ਭਰਾ ਦਿਲਬਾਗ ਸਿੰਘ ਨਾਲ ਜ਼ਮੀਨੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦਿਲਬਾਗ ਸਿੰਘ ਨੇ ਪਹਿਲਾਂ ਵੀ ਕਈ ਵਾਰ ਪਿੰਡ ਦੇ ਲੋਕਾਂ ਸਾਹਮਣੇ ਧਮਕੀ ਦਿੱਤੀ ਸੀ ਕਿ ਉਹ ਉਜਾਗਰ ਸਿੰਘ ਨੂੰ ਨਹੀਂ ਛੱਡੇਗਾ। ਐਤਵਾਰ ਸ਼ਾਮ ਅਮਰਜੀਤ ਕੌਰ ਆਪਣੇ ਪਿਤਾ ਉਜਾਗਰ ਸਿੰਘ ਨਾਲ ਘਰ ਵਿੱਚ ਮੌਜੂਦ ਸੀ। ਕਰੀਬ ਪੌਣੇ ਅੱਠ ਵਜੇ ਚਾਚਾ ਦਿਲਬਾਗ ਸਿੰਘ ਆਪਣੀ ਪਤਨੀ ਸੁਖਜਿੰਦਰ ਕੌਰ ਅਤੇ ਲੜਕੇ ਗੁਰਲਾਲ ਸਿੰਘ ਸਮੇਤ ਉੱਥੇ ਆ ਧਮਕਿਆ ਅਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ।
ਮੰਜੇ ‘ਤੇ ਬੈਠੇ ਉਜਾਗਰ ਸਿੰਘ ਨੇ ਜਦੋਂ ਰੌਲਾ ਪਾਉਣ ਤੋਂ ਰੋਕਿਆ ਤਾਂ ਦਿਲਬਾਗ ਸਿੰਘ ਨੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਪੇਟ ਵਿੱਚ ਤਿੰਨ ਵਾਰ ਲੱਤਾਂ ਮਾਰੀਆਂ। ਜਦੋਂ ਉਜਾਗਰ ਸਿੰਘ ਬੇਹੋਸ਼ ਹੋ ਗਏ ਤਾਂ ਮੁਲਜ਼ਮ ਉੱਥੋਂ ਫਰਾਰ ਹੋ ਗਏ। ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਸੂਚਨਾ ਮਿਲਦੇ ਹੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੋਮਵਾਰ ਨੂੰ ਪੱਟੀ ਦੇ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ। ਥਾਣਾ ਮੁਖੀ ਬਲਜਿੰਦਰ ਸਿੰਘ ਅਨੁਸਾਰ ਦੋਵਾਂ ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਹੀ ਦਿਲਬਾਗ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-