





Total views : 5840546







Total views : 5840546ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਥਾਣਾ ਈ ਡਵੀਜ਼ਨ ਵੱਲੋਂ ਮਿਤੀ 12/13-12-2025 ਦੀ ਰਾਤ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਰਹੱਸਮਈ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ, ਜਿਸ ਵਿੱਚ ਯਸ਼ਪਾਲ ਸਿੰਘ, ਜਿਸਦੀ ਉਮਰ ਲਗਭਗ 64 ਸਾਲ ਸੀ, ਦੀ ਲਾਸ਼ ਡੀ.ਏ.ਵੀ ਸਕੂਲ, ਕਟੜਾ ਪਰਜਾ, ਹਾਥੀ ਗੇਟ, ਅੰਮ੍ਰਿਤਸਰ ਦੇ ਨੇੜੇ ਉਸਦੀ ਦੁਕਾਨ ਦੇ ਅੰਦਰ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ।ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਯਸ਼ਪਾਲ ਸਿੰਘ ਪੁੱਤਰ ਦਵਾਰਕਾ ਦਾਸ ਨਿਵਾਸੀ ਆਦਰਸ਼ ਨਗਰ, ਮੇਨ ਬਾਜ਼ਾਰ, ਇਸਲਾਮਾਬਾਦ, ਅੰਮ੍ਰਿਤਸਰ ਦੁਕਾਨ-ਕਮ-ਨਿਵਾਸ ਟੀ-13/1313, ਡੀ.ਏ.ਵੀ ਸਕੂਲ ਦੇ ਸਾਹਮਣੇ, ਕਟੜਾ ਪਰਜਾ ਸਿੰਘ, ਹਾਥੀ ਗੇਟ, ਅੰਮ੍ਰਿਤਸਰ (ਉਮਰ 64 ਸਾਲ) ਜੋ ਕਿ ਜੁੱਤੀਆਂ ਦੀ ਦੁਕਾਨ ਚਲਾਉਂਦੇ ਸਨ, ਬਿਮਾਰ ਸਨ ਅਤੇ ਦੁਕਾਨ ਦੇ ਅੰਦਰ ਸੌਂ ਰਹੇ ਸਨ।ਜਿਸ ਸਬੰਧੀ ਥਾਣਾਂ E-Division, ਅੰਮ੍ਰਿਤਸਰ ਵਿਖੇ ਮੁਕਦਮਾ ਨੰਬਰ 111 ਮਿਤੀ 13-12-2025 U/S 103 BNSਕਦਮਾ ਨੰਬਰ 111 ਮਿਤੀ 13-12-2025 U/S 103 BNS ਦਰਜ ਕੀਤਾ ਗਿਆ ਸੀ ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੁਕਾਨਦਾਰ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਸ਼੍ਰੀ ਰਵਿੰਦਰਪਾਲ ਸਿੰਘ, ਡੀਸੀਪੀ/ਡਿਟੈਕਟਿਵ; ਸ਼੍ਰੀ ਵਿਸ਼ਾਲਜੀਤ ਸਿੰਘ, ਏਡੀਸੀਪੀ-1, ਸ਼੍ਰੀ ਜਸਪਾਲ ਸਿੰਘ, ਏਸੀਪੀ ਸੈਂਟਰਲ ਅਤੇ ਇੰਸਪੈਕਟਰ ਸਰਮੇਲ ਸਿੰਘ, ਐਸਐਚਓ ਥਾਣਾ ਈ-ਡਿਵੀਜ਼ਨ ਦੇ ਅਧਾਰਿਤ ਟੀਮ ਨੇ ਤਕਨੀਕੀ ਜਾਂਚ ਅਤੇ ਖਾਸ ਗੁਪਤ ਜਾਣਕਾਰੀ ਦੇ ਆਧਾਰ ‘ਤੇ, ਦੋਸ਼ੀ ਮੁਸ਼ਤਾਕ ਅਹਿਮਦ ਨਿਵਾਸੀ ਪਿੰਡ ਮਾਰਤਾ ਨਗਰੋਟਾ, ਬਸੋਲੀ, ਜ਼ਿਲ੍ਹਾ ਕਠੂਆ, ਜੰਮੂ-ਕਸ਼ਮੀਰ ਅਤੇ ਵਿਸ਼ਾਲ ਸਿੰਘ ਨਿਵਾਸੀ ਬਕਾਲਾ ਸਾਹਿਬ, ਅੰਮ੍ਰਿਤਸਰ ਦਿਹਾਤੀ ਨੂੰ ਉਚਿਤ ਪ੍ਰਕਿਰਿਆ ਅਨੁਸਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਉਨਾਂ ਨੇ ਦੱਸਿਆ ਕਿ ਅਗਲੀ ਜਾਂਚ ਦੌਰਾਨ, ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਚੋਰੀ ਕਰਨ ਦੇ ਇਰਾਦੇ ਨਾਲ ਦੁਕਾਨ ‘ਤੇ ਆਇਆ ਸੀ ਅਤੇ ਉਕਤ ਅਪਰਾਧਿਕ ਕਾਰਵਾਈ ਦੌਰਾਨ ਕਤਲ ਕੀਤਾ ਗਿਆ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
