ਅੰਮ੍ਰਿਤਸਰ ‘ਚ 10 ਮਹੀਨੇ ਪਹਿਲਾਂ ਵਿਆਹੀ ਨਵਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

4912950
Total views : 5895045

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਲੁਧਿਆਣਾ ਦੀ ਅੰਮ੍ਰਿਤਸਰ ਵਿੱਚ ਵਿਆਹੀ ਇਕ ਮੁਟਿਆਰ ਵਲੋ ਫਾਹਾ ਲੈਕੇ ਖੁਦਕਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਮ੍ਰਿਤਕਾ ਦੀ ਪਛਾਣ 22 ਸਾਲਾ ਅਨਮੋਲ ਵਜੋਂ ਹੋਈ ਹੈ, ਜੋ ਸੁਲਤਾਨ ਵਿੰਡ ਰੋਡ ਇਲਾਕੇ ਦੇ ਮੰਦਰ ਵਾਲਾ ਬਾਜ਼ਾਰ ਦੀ ਰਹਿਣ ਵਾਲੀ ਹੈ। ਅਨਮੋਲ ਦਾ ਵਿਆਹ ਸਿਰਫ਼ 10 ਮਹੀਨੇ ਪਹਿਲਾਂ ਹੋਇਆ ਸੀ। ਉਸ ਨੇ ਆਪਣੇ ਵਿਆਹ ਦਾ ਚੂੜਾ ਵੀ ਅਜੇ ਨਹੀਂ ਉਤਾਰਿਆ ਸੀ। ਉਸਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਵੀਰਵਾਰ ਨੂੰ ਉਸਦੀ ਲਾਸ਼ ਉਸ ਦੇ ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ, ਜਿਸ ਨਾਲ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ।

ਮ੍ਰਿਤਕਾ ਦੇ ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਸਦੇ ਵਿਆਹ ਤੋਂ ਬਾਅਦ ਤੋਂ ਹੀ ਅਨਮੋਲ ਦੀ ਨਣਾਨ, ਸੱਸ ਅਤੇ ਸਹੁਰਾ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਵੀਰਵਾਰ ਨੂੰ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਦੀ ਸਿਹਤ ਠੀਕ ਨਹੀਂ ਹੈ, ਪਰ ਜਦੋਂ ਉਹ ਸੁਲਤਾਨ ਵਿੰਡ ਰੋਡ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਅਨਮੋਲ ਲਟਕੀ ਹੋਈ ਮਿਲੀ ਤੇ ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕਾ ਦੇ ਪਿਤਾ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਵਿਆਹ ਸਿਰਫ਼ 10 ਮਹੀਨੇ ਹੀ ਹੋਇਆ ਸੀ। ਵਿਆਹ ਰਿਸ਼ਤੇਦਾਰੀ ਵਿਚ ਹੋਣ ਦੇ ਬਾਵਜੂਦ ਉਸਦੀ ਸੱਸ, ਸਹੁਰਾ ਅਤੇ ਨਣਾਨ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਸਨ। ਪਰਿਵਾਰ ਉਸ ਨੂੰ ਗਰਭਵਤੀ ਨਾ ਹੋਣ ‘ਤੇ ਮਿਹਣੇ ਮਾਰਦਾ ਸੀ। ਪਿਤਾ ਦਾ ਦੋਸ਼ ਹੈ ਕਿ ਉਸ ਦਾ ਸਹੁਰਾ ਉਸ ਦੀ ਧੀ ‘ਤੇ ਬੁਰੀ ਨਜ਼ਰ ਰੱਖਦਾ ਸੀ ਜਦੋਂ ਉਸਨੇ ਸ਼ਿਕਾਇਤ ਕੀਤੀ ਤਾਂ ਉਸਦੇ ਪਤੀ ਨੇ ਉਸ ਨੂੰ ਥੱਪੜ ਮਾਰੇ।

ਐਸਐਚਓ ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਲਾਸ਼ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।  ਔਰਤ ਦਾ ਪੇਕਾ ਪਰਿਵਾਰ ਲੁਧਿਆਣਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ ‘ਤੇ ਜਲਦੀ ਹੀ ਕੇਸ ਦਰਜ ਕੀਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ। ਨਵ-ਵਿਆਹੀ ਔਰਤ ਦੀ ਖੁਦਕੁਸ਼ੀ ਨਾਲ ਪੂਰੇ ਇਲਾਕੇ ਵਿੱਚ ਸੋਗ ਅਤੇ ਰੋਹ ਦਾ ਮਾਹੌਲ ਹੈ। ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕਰੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News