ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਵਿਜ਼ਨਰੀ ਪਿਚ ਐਵਾਰਡ ਨਾਲ ਸਨਮਾਨਿਤ

4947801
Total views : 5948073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 

ਖਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੈਕ ਫੈਸਟ ਦੌਰਾਨ ਕਰਵਾਏ ਗਏ ਸਪੈਕਟਰਾ ਸ਼ਾਰਕ ਟੈਂਕ-2025 ’ਚ ‘ਵਿਜ਼ਨਰੀ ਪਿਚ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀ. ਕਾਮ ਦੀ ਵਿਦਿਆਰਥਣ ਅਤੇ ਇਨੋਵੇਸ਼ਨ ਸੈੱਲ ਦੀ ਮੈਂਬਰ ਸ਼ਰਾਨਯਾ ਅਰੋੜਾ ਨੇ ਜੀ. ਐੱਨ. ਡੀ. ਯੂ. ਦੇ ਟੈਕ ਫੈਸਟ ’ਚ ਆਯੋਜਿਤ ਉਕਤ ਪ੍ਰੋਗਰਾਮ ਦੌਰਾਨ ਦੂਜਾ ਇਨਾਮ ‘ਵਿਜ਼ਨਰੀ ਪਿਚ ਐਵਾਰਡ’ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਦੇ ਸਟਾਰਟਅਪ ‘ਵਤਸਲਯਮ’, ਜੋ ਵਰਿਧ ਜਨਾਂ ਦੀ ਸਹਾਇਤਾ ਲਈ ਸਮਰਪਿਤ ਹੈ, ਨੂੰ ਇਸ ਮੰਚ ’ਤੇ ਫੰਡਿੰਗ ਅਤੇ ਮੈਨਟਰਸ਼ਿਪ ਵੀ ਪ੍ਰਾਪਤ ਹੋਈ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਸ਼ਰਾਨਯਾ ਦੀ ਮਿਹਨਤ ਅਤੇ ਜਜ਼ਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸਦੀ ਇਹ ਉਪਲਬਧੀ ਕਾਲਜ ’ਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਕ੍ਰਿਤੀ ਦੀ ਪ੍ਰਤੀਕ ਹੈ। ਉਨ੍ਹਾਂ ਸ਼ਰਾਨਯਾ ਦੀ ਸ਼ਾਨਦਾਰ ਕਾਮਯਾਬੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਾਲਜ ਅਗਾਂਹ ਭਵਿੱਖ ’ਚ ਵੀ ਨਵੇਂ-ਨਵੇਂ ਨੌਜਵਾਨ ਇਨੋਵੇਟਰਾਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News