ਗੋਲੀਆਂ ਚੱਲਣ ਦੀ ਘਟਨਾ ਵਿੱਚ ਬ੍ਰੈਂਪਟਨ ਦਾ 25 ਸਾਲਾ ਨੌਜਵਾਨ ਮਾਰਿਆ ਗਿਆ

4947811
Total views : 5948083

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਬ੍ਰੈਂਪਟਨ/ਇਸ਼ਮਾਨ ਸੋਹੀ

ਪੀਲ ਪੁਲਿਸ ਦੇ ਮੁਤਾਬਕ, ਸੋਮਵਾਰ ਸ਼ਾਮ ਇੱਕ ਮਾਲ ਦੀ ਪਾਰਕਿੰਗ ਲਾਟ ਵਿੱਚ ਗੋਲੀਆਂ ਚੱਲਣ ਦੀ ਘਟਨਾ ਵਿੱਚ ਬ੍ਰੈਂਪਟਨ ਦਾ 25 ਸਾਲਾ ਨੌਜਵਾਨ ਮਾਰਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਹ ਵਾਕਿਆ ਹੁਰੋਂਟੇਰੀਓ ਸਟ੍ਰੀਟ ਅਤੇ ਬਾਰਟਲੀ ਬੁੱਲ ਪਾਰਕਵੇ ਦੇ ਨੇੜੇ, ਸਟੀਲਜ਼ ਐਵੇਨਿਊ ਈਸਟ ਦੇ ਇਲਾਕੇ ਵਿੱਚ ਵਾਪਰਿਆ। ਸ਼ਾਮ 7 ਵਜੇ ਤੋਂ ਬਾਅਦ ਪੁਲਿਸ ਨੂੰ ਕਾਲ ਆਈ।

ਪੀਲ ਰੀਜਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਮੰਦੀਪ ਖੱਤਰਾ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਨੌਜਵਾਨ ਗੱਡੀ ਦੇ ਅੰਦਰ ਮਿਲਿਆ। ਪੁਲਿਸ ਨੇ ਉਸ ਤੱਕ ਪਹੁੰਚਣ ਲਈ ਵਾਹਨ ਦਾ ਸ਼ੀਸ਼ਾ ਤੋੜਿਆ, ਪਰ ਉਹ ਬੇਹੋਸ਼ ਸੀ ਅਤੇ ਗੱਡੀ ਵਿੱਚ ਉਹ ਇਕੱਲਾ ਹੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News