ਰੂਹ ਕੰਬਾਊਂ ਮਾਮਲਾ ! ਕਲਯੁੱਗੀ ਮਾਂ-ਬਾਪ ਨੇ ਪਹਿਲਾ ਘਰੋ ਕੱਢੇ ਨੂੰਹ ਤੇ ਪੋਤਰਾ ਫਿਰ ਕਤਲ ਕਰ ਦਿੱਤਾ ਢਿੱਡੋ ਜਾਇਆ

4925844
Total views : 5915087

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਬਾਰਡਰ ਨਿਊਜ ਸਰਵਿਸ

ਅਜਨਾਲਾ ਦੇ ਪਿੰਡ ਕਿਆਮਪੁਰ ਤੋਂ ਰੂਹ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਪਿਆਂ ਵੱਲੋ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ।ਮ੍ਰਿਤਕ ਦੀ ਪਛਾਣ ਸਿਮਰਜੰਗ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਪੁੱਤਰ ਵੀ ਹੈ, ਪਰ ਘਰੇਲੂ ਕਲੇਸ਼ ਅਤੇ ਤੰਗ ਪ੍ਰੇਸ਼ਾਨੀ ਕਾਰਨ ਉਹ ਪੇਕੇ ਵਾਪਸ ਚਲੀ ਗਈ ਸੀ। 

ਇਸਦੇ ਬਾਵਜੂਦ, ਸਿਮਰਜੰਗ ਉਸਨੂੰ ਮੁੜ ਘਰ ਲਿਆਉਣਾ ਚਾਹੁੰਦਾ ਸੀ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ। ਨਵਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਉਸਦੀ ਵਾਪਸੀ ਦੇ ਬਿਲਕੁਲ ਖ਼ਿਲਾਫ਼ ਸਨ ਅਤੇ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ।ਜਦੋਂ ਕਿ ਮੇਰਾ ਪਤੀ ਮੈਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ। ਇਸੇ ਕਰਕੇ ਘਰ ਵਿਚ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਮੈਂ ਆਪਣੇ ਪੇਕੇ ਘਰ ਗਈ ਹੋਈ ਸੀ ਪਰ ਹੁਣ ਮਾਪਿਆਂ ਵੱਲੋਂ ਆਪਣੇ ਹੀ ਪੁੱਤ ਸਿਮਰਜੰਗ ਦਾ ਕਤਲ ਕਰ ਦਿੱਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News