





Total views : 5948081







Total views : 5948081ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਅੱਜ ਦੇਰ ਸ਼ਾਮ ਅੰਮ੍ਰਿਤਸਰ ਬਟਾਲਾ ਰੋਡ ‘ਤੇ ਸਥਿਤ ਪਿੰਡ ਗੁਪਲਪੁਰਾ ਨੇੜੇ ਇਕ ਟਿੱਪਰ ਤੇ ਸਵਾਰੀਆਂ ਨਾਲ ਭਰੀ ਬੱਸ ਦੀ ਟੱਕਰ ਹੋਣ ਨਾਲ ਬੱਸ ‘ਚ ਸਵਾਰ ਕਰੀਬ 10 ਦੀ ਮੌਤ ਹੋਣ ਦਾ ਖਦਸ਼ਾ ਹੈ, ਜਿੰਨਾ ਵਿੱਚ ਔਰਤਾਂ, ਬੱਚੇ ਤੇ ਮਰਦ ਸ਼ਾਮਿਲ ਹਨ।ਜਦੋਕਿ ਇਸ ਹਾਦਸੇ ਵਿੱਚ 35 ਤੋ ਵੱਧ ਸਵਾਰੀਆ ਦੇ ਜਖਮੀ ਹੋਣ ਦੀ ਖਬਰ ਹੈ, ਜੋ ਨੇੜੇ ਹਸਪਤਾਲਾਂ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ।
ਮ੍ਰਿਤਕਾਂ ਦੀ ਪਛਾਣ ਅਜੇ ਪੂਰੀ ਤਰ੍ਹਾਂ ਨਹੀਂ ਹੋ ਸਕੀ ਹੈ। ਟਿੱਪਰ ਦਾ ਡਰਾਈਵਰ ਮੌਕੇ ਤੋ ਫਰਾਰ ਜਾਣ ‘ਚ ਸਫਲ ਹੋ ਗਿਆ ਹੈ, ਡੀ.ਐਸ.ਪੀ ਮਜੀਠਾ ਦੀ ਅਗਵਾਈ ‘ਚ ਪੁੱਜੀ ਪੁਲਿਸ ਪਾਰਟੀ ਵਲੋ ਮੌਕੇ ਤੇ ਪਾਹੁੰਚ ਸਾਰੀ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-