ਕੰਚਨਪ੍ਰੀਤ ਆਪਣੇ ਪਤੀ ਦੇ ਕਾਰਨਾਮਿਆਂ ਲਈ ਜ਼ਿੰਮੇਵਾਰ ਨਹੀਂ ,ਗ੍ਰਿਫਤਾਰੀ ਵੀ ਗੈਰ-ਕਾਨੂੰਨੀ-35 ਸਫਿਆ ਦੀ ਆਈ ਜਜਮੈਂਟ ‘ਚ ਅਦਾਲਤ ਵਲੋ ਕੀਤਾ ਗਿਆ ਖੁਲਾਸਾ

4878623
Total views : 5841191

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਸ਼੍ਰੋਮਣੀ ਅਕਾਲੀ ਦਲ ਦੀ ਤਰਨ ਤਾਰਨ ਤੋ ਜਿਮਨੀ ਚੋਣ ਵਿੱਚ ਉਮੀਦਵਾਰ ਵਜੋ ਚੋਣ ਲੜ ਚੁੱਕੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਝਬਾਲ ਪੁਲਿਸ ਵਲੋ ਕੀਤੀ ਗ੍ਰਿਫਤਾਰੀ ਸਬੰਧੀ ਹਾਈਕੋਰਟ ਦੇ ਆਦੇਸ਼ਾ ‘ਤੇ ਰਾਤ ਨੂੰ ਲੱਗੀ ਅਦਾਲਤ ਦੇ 35 ਸਫਿਆ ਦੇ ਆਏ ਹੁਕਮ ਵਿੱਚ ਮਾਣਯੋਗ ਜੱਜ ਵਲੋ ਜੋ ਗੱਲਾਂ ਕਹੀਆ ਗਈਆ ਹਨ , ਉਹ ਆਪਣੇ ਵਿੱਚ ਇਤਿਹਾਸਕ ਹਨ।ਕਾਨੂੰਨੀ ਮਾਹਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਕੰਚਨਪ੍ਰੀਤ ਕੌਰ ਜਦੋਂ ਮਜੀਠਾ ਥਾਣੇ ਵਿਚ ਪੁੱਛਗਿਛ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਦੇਰ ਰਾਤ ਤੱਕ ਅਦਾਲਤ ਵਿਚ ਲੱਗਦੀ ਹੈ ਤੇ ਦੂਜੇ ਦਿਨ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ, ਉਸ ਤੋਂ ਪਹਿਲਾਂ ਹਾਈਕੋਰਟ ਤਕ ਪਹੁੰਚ ਹੁੰਦੀ ਹੈ ਤੇ ਕਸਟਡੀ ਮੈਜਿਸਟ੍ਰੇਟ ਨੂੰ ਦਿੱਤੀ ਜਾਂਦੀ ਹੈ ਤੇ ਦੇਰ ਰਾਤ ਸੁਣਵਾਈ ਹੁੰਦੀ ਹੈ ਤੇ ਤੜਕੇ 4 ਵਜੇ ਕੰਚਨਪ੍ਰੀਤ ਕੌਰ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ।

ਜਜਮੈਂਟ ਦੀ ਕਾਪੀ ਵਿਚ ਕਿਹਾ ਗਿਆ ਹੈ ਕਿ ਕੰਚਨਪ੍ਰੀਤ ਕੌਰ ਆਪਣੇ ਪਤੀ ਦੇ ਕਾਰਨਾਮਿਆਂ ਲਈ ਜ਼ਿੰਮੇਵਾਰ ਨਹੀਂ ਹੈ। ਜੇ ਪਤੀ ਵਲੋਂ ਕੋਈ ਜੁਰਮ ਕੀਤਾ ਗਿਆ ਹੈ ਤਾਂ ਉਸ ਨੂੰ ਲੈ ਕੇ ਕੰਚਨਪ੍ਰੀਤ ਕੌਰ ਜ਼ਿੰਮੇਵਾਰ ਨਹੀਂ ਹਨ। ਕੋਰਟ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਨੇ ਗ੍ਰਿਫਤਾਰੀ ਕੀਤੀ ਸੀ, ਉਹ ਕਾਨੂੰਨ ਦੇ ਖਿਲਾਫ ਸੀ।

ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਜੱਜ ਨੇ ਸੁਪਰੀਮ ਕੋਰਟ ਤੇ ਹਾਈਕੋਰਟ ਦੀਆਂ 4 ਜਜਮੈਂਟਾਂ ਦਾ ਹਵਾਲਾ ਵੀ ਦਿੱਤਾ ਹੈ। ਪੰਜਾਬ ਜੁਡੀਸ਼ਰੀ ਵਿਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਹੇਠਲੀ ਅਦਾਲਤ ਨੇ ਹਾਈਕੋਰਟ ਦੇ ਹੁਕਮਾਂ ‘ਤੇ ਰਾਤ ਭਰ ਸੁਣਵਾਈ ਕੀਤੀ ਹੋਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News