





Total views : 5948092







Total views : 5948092ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ /ਬੀ.ਐਨ.ਈ ਬਿਊਰੋ
ਲੁਧਿਆਣਾ ਦੇ ਇਕ ਮੈਰਿਜ ਪੇਲੈਸ ਵਿੱਚ ਆਪਣੀ ਧੀ ਦਾ ਵਿਆਹ ਕਰਕੇ ਡੌਲੀ ਤੋਰਨ ਉਪਰੰਤ ਵਾਪਿਸ ਘਰ ਜਾ ਰਹੇ ਲਾੜੀ ਦੇ ਮਾ ਬਾਪ ਤੇ ਚਾਚੀ ਦੀ ਸੜਕ ਹਾਦਸੇ ‘ਚ ਮੌਤ ਹੋਣ ਅਤੇ ਦੋ ਹੋਰ ਰਿਸ਼ਤੇਦਾਰਾਂ ਦੇ ਗੰਭੀਰ ਜਖਮੀ ਹੋਣ ਨਾਲ ਘਰ ਦੀਆਂ ਖੁਸ਼ੀਆ ਗਮੀ ‘ਚ ਤਬਦੀਲ ਹੋ ਗਈਆਂ ।ਪ੍ਰਾਪਤ ਜਾਣਕਾਰੀ ਅਨੁਸਾਰ
ਨੰਦਾ ਮੋਟਰਸ ਦੇ ਮਲਿਕ ਹਰੀ ਓਮ ਨੰਦਾ ਦੀ ਬੇਟੀ ਗਜ਼ਲ ਦਾ ਵਿਆਹ ਲੁਧਿਆਣਾ ਵਿਚ ਕਰਨ ਉਪਰੰਤ ਖੁਸ਼ੀ-ਖੁਸ਼ੀ ਡੋਲ਼ੀ ਰਵਾਨਾ ਕਰਕੇ ਸਰਹੰਦ ਘਰ ਵਾਪਸ ਪਰਤ ਰਹੇ ਸਨ ਤਾਂ ਢੰਡਾਰੀ ਨੇੜੇ ਇਕ ਟਰਾਲੇ ਵਿਚ ਕਾਰ ਟਕਰਾਉਣ ਨਾਲ ਪਰਿਵਾਰ ਦੇ ਤਿੰਨ ਮੈਂਬਰ ਹਰੀ ਓਮ ਨੰਦਾ (50), ਉਨ੍ਹਾਂ ਦੀ ਪਤਨੀ ਸੀਮਾ ਨੰਦਾ (45) ਅਤੇ ਸੀਮਾ ਦੀ ਚਾਚੀ ਰੇਨੂ ਅਰੋੜਾ (60) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਹਾਦਸੇ ਵਿਚ ਮੋਹਨ ਨੰਦਾ ਅਤੇ ਉਸ ਦੀ ਪਤਨੀ ਸ਼ਰਮੀਲੀ ਨੰਦਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾ ਨੂੰ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੁੱਖ ਸਾਂਝਾ ਕਰਨ ਲਈ ਸ਼ਹਿਰ ਦੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਖੁਦ-ਬ-ਖੁਦ ਬੰਦ ਰੱਖੀਆਂ ਗਈਆਂ। ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੌਰਾਨ ਸ਼ਮਸ਼ਾਨ ਘਾਟ ਵਿੱਚ ਬੇਹਦ ਦੁਖੀ ਹਿਰਦਿਆਂ ਨਾ ਲੋਕ ਸ਼ਾਮਿਲ ਹੋਏ। ਸ਼ਮਸ਼ਾਨ ਘਾਟ ਵਿੱਚ ਪਹੁੰਚੇ ਰਾਜਨੀਤਿਕ ਧਾਰਮਿਕ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਇਸ ਘਟਨਾ ਨੂੰ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜੋ ਦਾਖਲ ਹਨ ਉਨਾਂ ਦੀ ਸਿਹਤ ਜਾਫੀ ਦੀ ਅਰਦਾਸ ਕੀਤੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-