6 ਘੰਟੇ ਦੀ ਪੁਛਗਿੱਛ ਤੋ ਬਾਅਦ ਪੁਲਿਸ ਨੇ ਅਕਾਲੀ ਆਗੂ ਕੰਚਨਪ੍ਰੀਤ ਰੰਧਾਵਾ ਨੂੰ ਕੀਤਾ ਗ੍ਰਿਫਤਾਰ

4878561
Total views : 5841032

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਤਰਨਤਾਰਨ ਤੋਂ ਜ਼ਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਰਹੇ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਥਾਣਾ ਝਬਾਲ ਵਿਚ ਦਰਜ ਹੋਈ ਇਕ ਐਫ.ਆਈ.ਆਰ. ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੰਚਨਪ੍ਰੀਤ ਉਤੇ ਪਾਸਪੋਰਟ ਬਣਾਉਣ ਸਮੇਂ ਗਲ਼ਤ ਜਾਣਕਾਰੀ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ।ਅਕਾਲੀ ਆਗੂ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਹ ਪੁੱਛਗਿਛ ਲਈ ਮਜੀਠਾ ਪੁਲਿਸ ਥਾਣੇ ਵਿਚ ਪੇਸ਼ ਹੋਣ ਪਹੁੰਚੇ ਸਨ ਤੇ ਉਥੇ 6 ਘੰਟਿਆਂ ਤੱਕ ਪੁੱਛਗਿਛ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੱਸ ਦੇਈਏ ਕਿ ਕੰਚਨਪ੍ਰੀਤ ਕੌਰ ਰੰਧਾਵਾ ਅਕਾਲੀ ਦਲ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲੜਨ ਵਾਲੇ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਹਨ। ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕੰਚਨਪ੍ਰੀਤ ਕੌਰ ‘ਤੇ ਵੱਖ-ਵੱਖ ਥਾਣਿਆਂ ‘ਚ 4 ਪਰਚੇ ਦਰਜ ਹੋਏ ਸਨ ਤੇ ਪੁਲਿਸ ਨੇ ਪੇਸ਼ ਹੋਣ ਲਈ ਦੋ ਦਿਨਾਂ ਦੀ ਮੋਹਲਤ ਦਿੱਤੀ ਸੀ।

2027 ‘ਚ ਕੰਚਨਪ੍ਰੀਤ ਬਣੇਗੀ ਐਮ.ਐਲ.ਏ- ਵਿਰਸਾ ਸਿੰਘ ਵਲਟੋਹਾ

ਵਿਰਸਾ ਸਿੰਘ ਵਲਟੋਹਾ ਕੰਚਨਪ੍ਰੀਤ ਕੌਰ ਰੰਧਾਵਾ ਦੀ ਗ੍ਰਿਫਤਾਰੀ ‘ਤੇ ਭੜਕੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ‘ਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਕੇਸਾਂ ਚ ਉਲਝਾਇਆ ਜਾ ਰਿਹਾ। ਸਾਨੂੰ ਤੇ ਕੰਚਨਪ੍ਰੀਤ ਨੂੰ ਮਾਨਯੋਗ ਅਦਾਲਤ ‘ਤੇ ਭਰੋਸਾ ਹੈ। ਕੰਚਨਪ੍ਰੀਤ ਪੂਰੀ ਤਰ੍ਹਾਂ ਚੜ੍ਹਦੀ ਕਲਾ ‘ਚ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਸਦੇ ਨਾਲ ਖੜ੍ਹਾ ਹੈ। ਕੰਚਨਪ੍ਰੀਤ ਕੌਰ ਰੰਧਾਵਾ 2027 ‘ਚ MLA ਜ਼ਰੂਰ ਬਣੇਗੀ।

ਇਸ ਦੇ ਨਾਲ ਹੀ ਮਜੀਠਾ ਥਾਣੇ ‘ਚ ਪੇਸ਼ ਹੋਏ ਕੰਚਨਪ੍ਰੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਆਈ ਹਾਂ। ਮੈਨੂੰ ਮਾਨਯੋਗ ਅਦਾਲਤ ‘ਤੇ ਪੂਰਾ ਯਕੀਨ ਹੈ, ਜੋ ਵੀ ਹੋਵੇਗਾ ਵਧੀਆ ਹੀ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News