ਡੌਂਕਰਾਂ ਨੇ 42 ਲੱਖ ਲੈ ਕੇ ਵੀ ਤਰਨ ਤਾਰਨ ਦੇ ਇਕ ਨੌਜਵਾਨ ਨੂੰ ਮੈਕਸੀਕੋ ’ਚ ਬਣਾਇਆ ਬੰਧਕ-ਇਕ ਸਾਲ ਤੋ ਪੁੱਤਰ ਨਾਲ ਗੱਲਬਾਤ ਲਈ ਤਰਸ ਰਹੇ ਨੇ ਮਾਪੇ

4878783
Total views : 5841426

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਬੀ.ਐਨ.ਈ ਬਿਊਰੋ 

ਡੌਂਕਰਾਂ ਵੱਲੋਂ ਤਰਨਾਤਰਨ ਦੇ ਇਕ ਨੌਜਵਾਨ ਨੂੰ ਕਰੀਬ ਇਕ ਸਾਲ ਤੋਂ ਮੈਕਸੀਕੋ ’ਚ ਬੰਧਕ ਬਣਾ ਕੇ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਬਾਈਪਾਸ ਦੀ ਬਾਬਾ ਬਿੱਧੀ ਚੰਦ ਕਲੋਨੀ ਦਾ ਵਾਸੀ ਸ਼ਮਿੰਦਰ ਸਿੰਘ ਆਪਣੇ ਲੜਕੇ ਨੂੰ ਅਮਰੀਕਾ ਭੇਜਦਿਆਂ ਜਿਥੇ 42 ਲੱਖ ਰੁਪਏ ਗੁਆ ਬੈਠਾ ਉਥੇ ਹੀ ਉਹ ਇਕ ਸਾਲ ਤੋਂ ਆਪਣੇ ਲੜਕੇ ਨਾਲ ਰਾਬਤੇ ਨੂੰ ਵੀ ਤਰਸ ਰਿਹਾ ਹੈ, ਜੋ ਹੁਣ ਡੌਂਕਰਾਂ ਦੇ ਕਬਜ਼ੇ ‘ਚ ਹੈ।

ਮਾਪਿਆ ਵਲੋ ਪੁੱਤਰ ਨੂੰ ਅਮਰੀਕਾ ਭੇਜਣ ਦੇ ਲਏ ਸੁਪਨੇ ਨਹੀ ਹੋ ਰਹੇ ਸਕਾਰ

ਜਾਣਕਾਰੀ ਮੁਤਾਬਕ  ਸ਼ਮਿੰਦਰ ਸਿੰਘ ਨੇ ਆਪਣੇ ਲੜਕੇ ਜਗਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਦੋ ਸਾਲ ਪਹਿਲਾਂ ਸ਼ਕਤੀ ਨਗਰ, ਜਲੰਧਰ ਟਰੈਵਲ ਏਜੰਟ ਮਨਦੀਪ ਸਿੰਘ ਤੇ ਉਸ ਦੇ ਸਾਥੀ ਰਮਨਦੀਪ ਸਿੰਘ ਉਰਫ਼ ਰੋਕੀ ਆਸਾ ਰਾਮ ਵਾਸੀ ਸਫ਼ੀਦ ਜ਼ਿਲ੍ਹਾ ਜੀਂਦ (ਹਰਿਆਣਾ) ਨਾਲ ਸੰਪਰਕ ਕੀਤਾ, ਜਿਨ੍ਹਾਂ ਨੂੰ ਉਸ ਨੇ 14 ਲੱਖ ਰੁਪਏ ਪਹਿਲਾਂ ਦਿੱਤੇ ‘ਤੇ ਬਾਕੀ ਦੀ ਰਕਮ ਯੂ.ਪੀ.ਆਈ. ਰਾਹੀਂ ਖਾਤਿਆਂ ‘ਚ ਪਾਈ। ਲੰਘੇ ਸਾਲ ਅਗਸਤ ਵਿੱਚ ਮੁਲਜ਼ਮਾਂ ਨੇ ਜਗਜੀਤ ਸਿੰਘ ਨੂੰ ਸਿੱਧੇ ਅਮਰੀਕਾ ਭੇਜਣ ਦੀ ਥਾਂ ਤੇ ਮੈਕਸੀਕੋ ਭੇਜ ਦਿੱਤਾ ਜਿਥੇ ਉਹ ਹੁਣ ਤਕ ਡੰਕਰਾਂ ਦੇ ਕਬਜ਼ੇ ਵਿੱਚ ਹੈ। ਲੰਘੇ ਇਕ ਸਾਲ ਤੋਂ ਪਰਿਵਾਰ ਦਾ ਜਗਜੀਤ ਸਿੰਘ ਨਾਲ ਸੰਪਰਕ ਨਹੀਂ ਹੋ ਰਿਹਾ। ਸ਼ਮਿੰਦਰ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਲੜਕੇ ਨੂੰ ਡੰਕਰਾਂ ਦੇ ਕਬਜ਼ੇ ‘ਚੋਂ ਛੁਡਾਉਣ ਲਈ ਟਰੈਵਲ ਏਜੰਟ ਮਨਦੀਪ ਸਿੰਘ ਅਤੇ ਉਸ ਦੇ ਸਹਾਇਕ ਰਮਨਦੀਪ ਰੋਕੀ ਨੂੰ ਆਖ-ਆਖ ਕੇ ਹਾਰ ਗਏ ਹਨ। 

ਪੁਲਿਸ ‘ਚੋਂ ਸੇਵਾਮੁਕਤ ਹੋਣ ਦੇ ਬਾਵਜੂਦ ਸ਼ਮਿੰਦਰ ਸਿੰਘ ਨੂੰ ਕੇਸ ਦਰਜ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕਰਨੀ ਪਈ ਹੈ। ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਸਿਟੀ ਤਰਨਤਾਰਨ ’ਚ ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਰੌਕੀ ਵਿਰੁੱਧ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ 2014 ਤੋਂ ਇਲਾਵਾ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਦੀ ਅਗਲੀ ਜਾਂਚ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News