ਵਿਜੀਲੈਂਸ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਤੋ ਬਾਅਦ ਨਗਰ ਨਿਗਮ ਮੋਗਾ ਦੀ ਕਮਿਸ਼ਨਰ ਵਿਰੁੱਧ ਕੀਤਾ ਕੇਸ ਦਰਜ

4878764
Total views : 5841393

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਫਿਰੋਜਪੁਰ /ਬਾਰਡਰ ਨਿਊਜ ਸਰਵਿਸ 

ਨਗਰ ਨਿਗਮਾਂ ਤੇ ਨਗਰ ਸੁਧਾਰ ਟਰੱਸਟਾਂ ‘ਚ ਕਿਸ ਕਦਰ ਭ੍ਰਿਸਟਾਚਰ ਫੈਲਿਆ ਹੋਇਆ ਹੈ ਤੇ ਕੰਮਾਂ ‘ਚ ਬੇਨਿਯਮੀਆ ਪਾਈਆ ਜਾ ਰਹੀਆਂ ਹਨ , ਇਸ ਦੀ ਮਿਸਾਲ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਨੂੰ ਵਿਜੀਲੈਂਸ ਵਲੋ ਰਿਸ਼ਵਤ ਲੈਦਿਆਂ ਰੰਗੇ ਹੱਥੀ ਫੜੇ ਜਾਣ ਤੋ ਬਾਅਦ ਨਗਰ ਨਿਗਮ ਮੋਗਾ ਦੀ ਕਮਿਸ਼ਨਰ ਵਿਰੁੱਧ ਵਿਜੀਲੈਂਸ ਵਲੋ ਕੇਸ ਦਰਜ ਕੀਤਾ ਜਾਣਾ ਸਿੱਧ ਕਰਦਾ ਹੈ ਕਿ ਜੇਕਰ ਉਪਰਲੇ ਅਧਿਕਾਰੀ ਭ੍ਰਿਸ਼ਟਚਾਰ ‘ਚ ਲਿਪਤ ਹਨ ਤਾਂ ਹੇਠਲੇ ਅਧਿਕਾਰੀ/ਕਰਮਚਾਰੀ ਕਿਸ ਕਦਰ ਭ੍ਰਿਸ਼ਟਾਚਾਰ ਕਰ ਰਹੇ ਹਨ।

ਫਿਰੋਜ਼ਪੁਰ ਵਿਜੀਲੈਂਸ ਵਿਭਾਗ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ  ਦੇਰ ਰਾਤ ਮੋਗਾ ਦੀ ਸਸਪੈਂਡ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂਮਿਤਾ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਪੰਜਾਬ ਸਰਕਾਰ ਨੇ ਚਾਰੂਮਿਤਾ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ।

ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਸਬੰਧ ਵਿੱਚ ਇੱਕ ਹੁਕਮ ਜਾਰੀ ਕੀਤਾ। ਹੁਕਮ ਮੁਤਾਬਕ ਮੁਅੱਤਲੀ ਦੀ ਮਿਆਦ ਦੌਰਾਨ ਚਾਰੂਮਿਤਾ ਦਾ ਮੁੱਖ ਦਫਤਰ ਚੰਡੀਗੜ੍ਹ ਵਿੱਚ ਹੋਵੇਗਾ ਅਤੇ ਉਹ ਸਬੰਧਤ ਅਥਾਰਟੀ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਜਾ ਸਕੇਗੀ।ਸਰਕਾਰੀ ਸੂਤਰਾਂ ਮੁਤਾਬਕ ਧਰਮਕੋਟ ਤੋਂ ਬਹਾਦਰਵਾਲਾ ਤੱਕ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਲਈ ਜ਼ਮੀਨ ਪ੍ਰਾਪਤ ਕੀਤੀ ਗਈ ਸੀ।

ਇਸ ਸਮੇਂ ਦੌਰਾਨ 3.7 ਕਰੋੜ ਰੁਪਏ ਦੇ ਮੁਆਵਜ਼ੇ ਦੇ ਲੈਣ-ਦੇਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਿਆ। ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਪੀਸੀਐਸ ਅਧਿਕਾਰੀ ਚਾਰੂਮਿਤਾ ਵਿਰੁੱਧ ਚਾਰਜਸ਼ੀਟ ਤਿਆਰ ਕੀਤੀ। ਹੁਣ ਜਾਂਚ ਤੋਂ ਬਾਅਦ, ਚਾਰੂਮਿਤਾ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।ਜਿਕਰਯੋਗ ਹੈ ਕਿਚਾਰੂਮਿਤਾ 2014 ਬੈਚ ਦੀ ਪੀਸੀਐਸ ਅਧਿਕਾਰੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News