ਅੰਮ੍ਰਿਤਸਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਦੇਰ ਰਾਤ ਹੋਈ ਮੁੱਠਭੇੜ ! ਇਕ ਦੀ ਮੌਤ, ਦੂਜਾ ਹੋਇਆ ਫਰਾਰ

4878623
Total views : 5841191

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਅੰਮ੍ਰਿਤਸਰ ਪੁਲਿਸ ਤੇ ਦੋ ਗੈਂਗਸਟਰਾਂ ਵਿਚਾਲੇ ਦੇਰ ਰਾਤ ਮੁੱਠਭੇੜ ਹੋਣ ਦੀ ਖ਼ਬਰ ਹੈ, ਜਿਸ ਵਿੱਚ ਇੱਕ ਗੈਂਗਸਟਰ ਦੀ ਮੌਤ ਹੋ ਗਈ, ਜਦਕਿ ਇੱਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਮੌਕੇ ਤੋਂ ਪੁਲਿਸ ਨੇ ਇੱਕ ਮੋਟਰਸਾਈਕਲ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾ ਲਾਇਆ ਗਿਆ ਸੀ, ਜਿਸ ਦੌਰਾਨ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਤੇ ਜਵਾਬੀ ਕਾਰਵਾਈ ‘ਚ ਇੱਕ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਹੈਰੀ ਜ਼ਖ਼ਮੀ ਹੋ ਗਿਆ, ਜਿਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋਈ।

ਉਨ੍ਹਾਂ ਦੱਸਿਆ ਕਿ ਹੈਰੀ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ, ਜਿਸਦਾ ਨਾਮ ਸਨੀ ਵਾਸੀ ਅਟਾਰੀ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਦੇ ਖਿਲਾਫ ਪੰਜ ਦੇ ਕਰੀਬ ਮਾਮਲੇ ਵੱਖ-ਵੱਖ ਥਾਣਿਆਂ ਦੇ ਵਿੱਚ ਤੇ ਇੱਕ ਪਠਾਨਕੋਟ ਦੇ ਵਿੱਚ ਵੀ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਦੇ ਬਾਹਰ ਬੈਠੇ ਗੈਂਗਸਟਰਾਂ ਤੇ ਆਈਐਸਆਈ ਨਾਲ ਸੰਬੰਧ ਸਨ। 

ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ  ਅਨੁਸਾਰ, ਅੰਮ੍ਰਿਤਸਰ ਪੁਲਿਸ ਵੱਲੋਂ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਖਤਰਨਾਕ ਮੁਲਜ਼ਮ ਬਾਰੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਦੇ ਅਨੁਸਾਰ, ਇਹ ਮੁਲਜ਼ਮ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਂਦਾ, ਤਾਂ ਸਿੱਧੇ ਪੁਰਾਣੇ ਗੈਂਗ ਮੈਂਬਰਾਂ ਅਤੇ ਕ੍ਰਿਮਿਨਲ ਕਾਂਟੈਕਟਸ ਨਾਲ ਸੰਪਰਕ ਕਰਦਾ ਸੀ। ਜਾਂਚ ਦੌਰਾਨ ਇਸਦੀ ਪਿਛਲੀ ਸਾਰੀਆਂ ਲੋਕੇਸ਼ਨ ਡਿਟੇਲਾਂ, ਕਾਲ ਰਿਕਾਰਡ ਅਤੇ ਮੀਟਿੰਗ ਪੁਆਇੰਟਸ ਦੀ ਵਿਸਤ੍ਰਿਤ ਤਸਦੀਕ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦੇ ਮੁਤਾਬਕ ਅੱਜਕੱਲ੍ਹ ਦੇ “ਫਾਸਟ ਮੂਵਿੰਗ ਕਰਾਇਮ ਮੋਡ” ਵਿਚ ਤਕਨਾਲੋਜੀ ਦਾ ਬੇਹੱਦ ਦੁਰੁਪਯੋਗ ਹੋ ਰਿਹਾ ਹੈ। ਜਿਵੇਂ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਸਰਹੱਦ ਪਾਰ ਕਰਵਾਏ ਜਾਂਦੇ ਹਨ, ਓਸੇ ਤਰ੍ਹਾਂ ਇਹ ਮੁਲਜ਼ਮ ਵੀ ਆਪਣੇ ਐਸਟੈਬਲਿਸ਼ ਨੈੱਟਵਰਕ ਰਾਹੀਂ ਦੇਸ਼-ਵਿਰੋਧੀ ਗਤੀਵਿਧੀਆਂ ਚਲਾ ਰਿਹਾ ਸੀ। ਪੁਲਿਸ ਨੇ ਖੁਲਾਸਾ ਕੀਤਾ ਕਿ ਵਰਚੁਅਲ ਨੰਬਰਾਂ, ਫੇਕ ਪ੍ਰੋਫ਼ਾਈਲਾਂ ਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦਾ ਇਸਤੇਮਾਲ ਕਰਕੇ ਇਹ ਲੋਕ ਲੁਕ ਕੇ ਪਲਾਨਿੰਗ ਤੇ ਐਗਜ਼ਿਕਿਊਸ਼ਨ ਕਰ ਰਹੇ ਹਨ।

ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਹਰਜਿੰਦਰ ਸਿੰਘ ਉਰਫ ਹੈਰੀ, ਜੋ ਕਿ ਜੱਜ ਨਗਰ ਮੋਹਕਮਪੁਰੇ ਦਾ ਰਹਿਣ ਵਾਲਾ ਹੈ। ਉਹ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਗਿਆ ਸੀ, ਜਿਨ੍ਹਾਂ ਵਿੱਚ ਕੁਝ ਪਠਾਨਕੋਟ ਦੇ, ਜਦਕਿ ਕੁਝ ਅੰਮ੍ਰਿਤਸਰ ਕਮਿਸ਼ਨਰੇਟ ਦੇ ਕੇਸ ਹਨ। ਫਿਲ਼ਹਾਲ ਪੁਲਿਸ ਨੇ ਪੰਜ ਗੰਭੀਰ ਮੁਕੱਦਮਿਆਂ ਦੀ ਫਾਈਲ ਖੋਲ੍ਹ ਕੇ ਇਸਦੇ ਪੁਰਾਣੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੀ ਆਈਡੀ ਦੇ ਸਕੈਨ ਤੋਂ ਬਾਅਦ ਕਈ ਨਵੇਂ ਤੱਥ ਮਿਲੇ ਹਨ, ਜੋ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਦਾ ਇੱਕ ਸਾਥੀ ਜੋ ਕਿ ਇਸ ਦੇ ਮੋਟਰਸਾਈਕਲ ਦੇ ਪਿੱਛੇ ਬੈਠਿਆ ਸੀ, ਜਿਸ ਦਾ ਨਾਂ ਸੰਨੀ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ, ਉਸ ਨੂੰ ਫੜਨ ਲਈ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ। ਇਸ ਸਮੇ  ਸ਼੍ਰੀ ਰਵਿੰਦਰਪਾਲ ਸਿੰਘ, ਡੀਸੀਪੀ/investigation, ਸ਼੍ਰੀ ਸਿਰੀਵੇਨੇਲਾ, ਏਡੀਸੀਪੀ-2, ਸ਼੍ਰੀ. ਸ਼ਿਵਦਰਸ਼ਨ ਸਿੰਘ, ਏ.ਸੀ.ਪੀ. ਵੈਸਟ ਅਤੇ ਇੰਸ. ਲਵਪ੍ਰੀਤ ਸਿੰਘ, ਥਾਣਾ ਛੇਹਰਟਾ ਦੇ ਐਸ.ਐਚ.ਓ.  ਵੀ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨਾਲ ਘਟਨਾਸਥਾਨ ‘ਤੇ ਪੁੱਜੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News