ਹਰਮੀਤ ਸਿੰਘ ਸੰਧੂ ਹਲਕਾ ਤਰਨ ਤਾਰਨ ਦੇ ਵਧਾਇਕ ਵਜੋ ਚੌਥੀ ਵਾਰ ਚੜੇ ਵਿਧਾਨ ਸਭਾ ਦੀ ਪੌੜੀਆਂ

4913373
Total views : 5895764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਦਇਆ ਸਿੰਘ

ਤਰਨਤਾਰਨ ਵਿਧਾਨ ਸਭਾ ਉਪ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸਹੁੰ ਲੈਣ ਤੋਂ ਪਹਿਲਾਂ ਉਹ ਸੀਐੱਮ ਭਗਵੰਤ ਮਾਨ ਨੂੰ ਮਿਲੇ ਹਨ। ਚੰਡੀਗੜ੍ਹ ਸਥਿਤ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੇ ਆਪਣੇ ਚੈਂਬਰ ਵਿਚ ਹਰਮੀਤ ਸੰਧੂ ਨੇ ਵਿਧਾਇਕ ਅਹੁਦੇ ਦੀ ਸਹੁੰ ਦਿਵਾਈ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਹਰਮੀਤ ਸਿੰਘ ਸੰਧੂ ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਅਹੁਦੇ ਦੀ  ਚੁਕਾਈ ਸੰਹੁ

ਤਰਨਤਾਰਨ ਸੀਟ ‘ਤੇ 2022 ਵਿਚ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਕਸ਼ਮੀ ਸਿੰਘ ਸੋਹਲ ਜਿੱਤ ਕੇ ਵਿਧਾਇਕ ਬਣੇ ਸਨ ਪਰ ਇਸ ਸਾਲ ਬੀਮਾਰੀ ਕਾਰਨ ਉਨ੍ਹਾਂ ਦਾਦੇਹਾਂਤ ਹੋ ਗਿਆ ਸੀ। ਇਸ ਦੇ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਮੀਤ ਸੰਘ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਉਪ ਚੋਣਾਂ ਵਿਚ ਉਮੀਦਵਾਰ ਬਣਾਇਆ।ਇਹ ਚੋਣਾਂ ਉਨ੍ਹਾਂ ਨੇ 12091 ਵੋਟਾਂ ਨਾਲ ਜਿੱਤੀਆਂ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰਹੀ। ਇਸ ਚੋਣ ਨੂੰ ਅਕਾਲੀ ਦਲ ਲਈ ਪੰਜਾਬ ਦੀ ਸਿਆਸਤ ਵਿਚ ਕਮਬੈਕ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਦਾ ਪ੍ਰਦਰਸ਼ਨ ਬੇਹਤਰ ਰਿਹਾ।

ਦੱਸ ਦੇਈਏ ਕਿ ਹਰਮੀਤ ਸਿੰਘ ਸੰਧੂ ਤਿੰਨ ਵਾਰ ਤਰਨਤਾਰਨ ਤੋਂ ਵਿਧਾਇਕ ਰਹਿ ਚੁੱਕੇ ਹਨ। ਦੋ ਵਾਰ ਪੰਜਾਬ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਵੀ ਰਹੇ। 2017 ਤੇ 2022 ਵਿਚ ਹਾਰੇ। ਜੁਲਾਈ 2025 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਤੇ ਹਲਕਾ ਇੰਚਾਰਜ ਬਣੇ। ਸਮਾਜਿਕ ਵਿਕਾਸ ਤੇ ਸੜਕਾਂ ਦੇ ਮੁੱਦੇ ‘ਤੇ ਸਰਗਰਮ ਰਹੇ। ਹਰਮੀਤ ਸੰਧੂ ਦਾ ਤਜਰਬਾ ਆਪ ਦੀ ਰਣਨੀਤੀ ਨੂੰ ਮਜ਼ਬੂਤੀ ਦੇਵੇਗਾ ਪਰ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਵੀ ਮਜ਼ਬੂਤ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News