ਸਾਬਕਾ ਫੌਜੀ ਦਾ ਕਾਰਾ ! ਪਤਨੀ ਤੇ ਸੱਸ ਦੀ ਹੱਤਿਆ ਕਰਨ ਤੋ ਬਾਅਦ ਖੁਦਕਸ਼ੀ ਕਰਕੇ ਆਪਣੀ ਵੀ ਜੀਵਨ ਲੀਲਾ ਕੀਤੀ ਸਮਾਪਤ

4925962
Total views : 5915246

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਬੀ.ਐਨ.ਈ ਬਿਊਰੋ 

ਗੁਰਦਾਸਪੁਰ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਾਬਕਾ ਫੌਜੀ ਨੇ ਆਪਣੀ ਹੀ ਪਤਨੀ ਤੇ ਸੱਸ ਦਾ ਕਤਲ ਕਰ ਦਿੱਤਾ ਤੇ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਸਾਬਕਾ ਫੌਜੀ ਨੇ ਆਪਣੀ ਸੱਸ ਤੇ ਪਤਨੀ ਦਾ ਕਤਲ ਕੀਤਾ ਹੈ ਤਾਂ ਉਹ ਮੌਕੇ ‘ਤੇ ਪਹੁੰਚੀ। ਉਸ ਸਮੇਂ ਸਾਬਕਾ ਫੌਜੀ ਪੌੜੀਆਂ ਵਿਚ ਬੈਠ ਸੀ ਤੇ ਉਸ ਕੋਲ ਅਸਲਾ ਵੀ ਮੌਜੂਦ ਸੀ। ਪੁਲਿਸ ਵੱਲੋਂ ਸਾਬਕਾ ਫੌਜੀ ਨੂੰ ਸਰੰਡਰ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਲਈ।

 ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਇੱਕ ਗਾਰਡ ਵਜੋਂ ਤੈਨਾਤ ਸੀ ਗੁਰਪ੍ਰੀਤ ਸਿੰਘ 

ਐਐਸਪੀ ਆਦਿਤਆ ਨੇ ਕਿਹਾ ਕਿ ਸਾਡੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚੀਆਂ। ਉਨ੍ਹਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।”ਗੁਰਦਾਸਪੁਰ ਇਹ ਘਟਨਾ ਘਰੇਲੂ ਝਗੜੇ ਕਾਰਨ ਵਾਪਰੀ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਇੱਕ ਗਾਰਡ ਵਜੋਂ ਤੈਨਾਤ ਸੀ।  ਉਹ ਆਪਣੀ ਸਰਵਿਸ-ਮੇਡ ਏਕੇ-47 ਰਾਈਫਲ ਲੈ ਕੇ ਘਰ ਪਹੁੰਚਿਆ। ਸਵੇਰੇ ਲਗਭਗ 3 ਵਜੇ, ਉਸ ਨੇ ਆਪਣੀ ਪਤਨੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ ‘ਤੇ ਗੋਲੀਆਂ ਚਲਾ ਦਿੱਤੀਆਂ।

ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ, ਗੁਰਪ੍ਰੀਤ ਮੌਕੇ ਤੋਂ ਭੱਜ ਗਿਆ ਅਤੇ ਗੁਰਦਾਸਪੁਰ ਦੇ ਸਕੀਮ ਨੰਬਰ 7 ਵਿੱਚ ਸਰਕਾਰੀ ਕੁਆਰਟਰਾਂ ਵਿੱਚ ਲੁਕ ਗਿਆ। ਪਰਿਵਾਰ ਦੇ ਅਨੁਸਾਰ, ਗੁਰਪ੍ਰੀਤ ਅਤੇ ਉਸ ਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਤਣਾਅ ਚੱਲ ਰਿਹਾ ਸੀ। ਉਸ ਦੀ ਸਾਲੀ ਪਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ 2016 ਵਿੱਚ ਵਿਆਹ ਤੋਂ ਬਾਅਦ ਉਨ੍ਹਾਂ ਦੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਜਿਸ ਨੂੰ ਇਸ ਘਟਨਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News