ਵਿਆਹ ਮਾਮਲੇ ਤੇ ਪਾਕ ਸਰਕਾਰ ਸੰਜੀਦਗੀ ਤੇ ਸੁਹਿਰਦਤਾ ਨਾਲ ਵਿਚਰੇ ! ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰਿਅਮ ਨਵਾਜ ਸਖਤ ਕਾਨੂੰਨ ਬਣਾਵੇ: ਸਖੀਰਾ

4878520
Total views : 5840978

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਦਇਆ ਸਿੰਘ 

ਆਪਣੇ ਦੇਸ਼, ਕੌਮ, ਮੱਜ਼ਹਬ ਤੇ ਧਰਮ ਨੂੰ ਤਿਲਾਂਜਲੀ ਦੇ ਕੇ ਪਾਕਿਸਤਾਨ ਵਿਖੇ ਇੱਕ ਮੁਸਲਿਮ ਵਿਅਕਤੀ ਦੇ ਨਾਲ ਵਿਸ਼ਵ ਪੱਧਰ ਤੇ ਲਾਹਨਤਾ ਖੱਟਣ ਵਾਲੀ ਪੰਜਾਬੀ ਮੂਲ ਦੀ ਭਾਰਤੀ ਔਰਤ ਸਰਬਜੀਤ ਕੌਰ ਨਿਵਾਸੀ ਕਪੂਰਥਲਾ ਦੀਆਂ ਜਿੱਥੇ ਮੁਸ਼ਕਿਲਾ ਵੱਧਦੀਆਂ ਨਜ਼ਰ ਆ ਰਹੀਆਂ ਹਨ। ਉFੱਥੇ ਭਾਰਤ ਵਿੱਚ ਸਰਬਜੀਤ ਕੌਰ ਦੇ ਘਿਣੌਨੀ ਹਰਕਤ ਨੰੱੂ ਲੈ ਕੇ ਭਾਰਤੀ ਲੋਕਾਂ ਦੇ ਵਿੱਚ ਵੱਧਦੇ ਰੋਸ ਅਤੇ ਗੁੱਸੇ ਦੀ ਲਹਿਰ ਦੇ ਸਿਲਸਿਲੇ ਦੇ ਚੱਲਦਿਆਂ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਸਰਕਦਾ ਅਹੁੱਦੇਦਾਰਾਂ

ਭਈ ਜਰਨੈਲ ਸਿੰਘ ਸਖੀਰਾ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਸਤਨਾਮ ਸਿੰਘ ਮਨਾਵਾ ਨੇ ਇਸ ਮਾਮਲੇ ਦੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰਿਅਮ ਨਵਾਬ ਦੇ ਕੋਲੋਂ ਅਜਿਹੇ ਮਾਮਲੇ ਨੂੰ ਲੈ ਕੇ ਕਰੜਾ ਤੇ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਭਾਰਤ ਤੋਂ ਜੱਥੇ ਦੇ ਨਾਲ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਗਈ ਕੋਈ ਵੀ ਔਰਤ ਆਪਣੇ ਨਾਪਾਕ ਮਨਸੂਬਿਆ ਨੂੰ ਹਕੀਕੀ ਰੂਪ ਦੇਣ ਵਿੱਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਦੀ ਇਸ ਕੋਝੀ ਹਰਕਤ ਦੀ ਵਿਸ਼ਵ ਪੱਧਰ ਤੇ ਨਿੰਦਿਆ ਤੇ ਵਿਰੋਧਤਾ ਹੋਈ ਹੈ। ਉਨ੍ਹਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੋਹਤਰਮਾ ਮਰਿਆਮ ਨਵਾਜ ਨੂੰ ਬੇਨਤੀ ਕੀਤੀ ਹੈ ਕਿ ਕਾਨੂੰਨ ਬਣਾ ਕੇ ਇਸ ਨੂੰ ਜਲਦ ਤੋਂ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਆਹ ਮਾਮਲੇ ਤੇ ਸਰਬਜੀਤ ਕੌਰ ਦੀ ਦੁਨਿਆ ਭਰ ਵਿੱਚ ਕਿਰਕਿਰੀ ਤਾਂ ਹੋਈ ਹੈ ਇਸ ਨਾਲ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਪੰਜਾਬੀ ਬਾਸ਼ਿੰਦਿਆਂ ਦਾ ਇੱਕ ਦੂਜੇ ਤੋਂ ਵਿਸ਼ਵਾਸ਼ ਵੀ ਉਠ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਦੀ ਗਲਤੀ ਕਾਰਨ ਕਿਸੇ ਵੀ ਮੱਜ਼ਹਬ ਤੇ ਕੌਮ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸੱਕਦਾ। ਅਜਿਹੇ ਮਾਮਲਿਆਂ ਦੇ ਕਾਰਨ ਦੋਵਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਖਰਾਬ ਹੋਣਾ ਤੇ ਕੁੜਤਨ ਵੱਧਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਚੜ੍ਹਦੇ ਪੰਜਾਬ ਦੀ ਸਰਕਾਰ ਨੂੰ ਵੀ ਇਸ ਪਾਸੇ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਵੇਖਿਆ ਤੇ ਜਾਂਚਿਆ ਜਾਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰਿਅਮ ਨਵਾਜ ਨੂੰ ਸਰਬਜੀਤ ਕੌਰ ਦੇ ਮਾਮਲੇ ਤੇ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਕਿ ਉਸ ਦਾ ਮੰਤਵ ਸਿਰਫ ਵਿਆਹ ਕਰਵਾਉਣਾ ਹੀ ਸੀ ਜਾਂ ਫਿਰ ਇਸਦੇ ਪਿੱਛੇ ਕੋਈ ਹੋਰ ਕਹਾਣੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News