





Total views : 5839456







Total views : 5839456ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਵਿਦਿਆਰਥੀਆਂ ਨੇ ਆਈ. ਆਈ. ਏ. ਡੀ. Indian Institute of Art and Design (IIAD) ਦੁਆਰਾ ਕਰਵਾਏ ਗਏ ‘ਰੀਇਮੈਜਿਨਿੰਗ ਟੁਮਾਰੋ’ ਪ੍ਰੋਗਰਾਮ ’ਚ ਫਿਲਮ ਮੇਕਿੰਗ ਅਤੇ ਫੈਸ਼ਨ ਡਿਜ਼ਾਈਨ ਮੁਕਾਬਲੇ ’ਚ ਖੂਬਸੂਰਤ ਪ੍ਰਦਰਸ਼ਨ ਨਾਲ ਪਹਿਲਾ ਰਨਰ-ਅਪ ਸਥਾਨ ਪ੍ਰਾਪਤ ਕੀਤਾ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਮੇਕਿੰਗ ਟੀਮ ਦੇ ਵਿਦਿਆਰਥੀਆਂ ਦੀ ਆਈ. ਆਈ. ਏ. ਡੀ. ਦੇ ਡਾਇਰੈਕਟਰ ਅਮਿਤ ਦੇਬ ਨੇ ਪ੍ਰਤਿਭਾ ਨੂੰ ਪਹਿਚਾਣਦਿਆਂ ਉਕਤ ਪ੍ਰੋਜੈਕਟ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਹੋਣਹਾਰ ਵਿਦਿਆਰਥੀਆਂ ਕੋਲ ਭਵਿੱਖ ਨੂੰ ਸੰਵਾਰਨ ਦੇ ਬੇਸ਼ੁਮਾਰ ਮੌਕੇ ਹਨ ਅਤੇ ਭੌਤਿਕ ਤੇ ਡਿਜੀਟਲ ਦੁਨੀਆ ’ਚ ਡਿਜ਼ਾਈਨ ਦਾ ਖੇਤਰ ਇਕ ਨਵੇਂ ਰੂਪ ’ਚ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਨਵਾਂ, ਵੱਖਰਾ ਸੋਚਣ ਤੇ ਕਰਨ ਦੇ ਚਾਹਵਾਨ ਹਨ, ਇਹ ਉਨ੍ਹਾਂ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹੈ।
ਇਸ ਮੌਕੇ ਪ੍ਰਿੰ: ਸ੍ਰੀਮਤੀ ਗਿੱਲ ਨੇ ਕਿਹਾ ਕਿ ਸਕੂਲ ’ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਵਿੱਦਿਅਕ ਗਤੀਵਿਧੀਆਂ ਦੇ ਨਾਲ ਨਾਲ ਕਿਰਿਆਤਮਕ ਕਾਰਜ, ਸੰਗੀਤਕ ਗਤੀਵਿਧੀਆਂ, ਖੇਡ ਕਿਰਿਆਵਾਂ ਆਦਿ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਫਿਲਮ ਮੇਕਿੰਗ ਅਤੇ ਫੈਸ਼ਨ ਡਿਜ਼ਾਈਨ ਮੁਕਾਬਲੇ ’ਚ ਪਹਿਲਾ ਰਨਰ-ਅਪ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਮੌਕੇ ਪ੍ਰਿੰ: ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੁਨਿਹਰੇ ਭਵਿੱਖ ਦੀ ਕਾਮਨ ਕੀਤੀ ਅਤੇ ਜੀਵਨ ’ਚ ਬੁਲੰਦੀਆਂ ਨੂੰ ਛੂਹਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-