ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਚੋਣ -ਭਲਕੇ ਐਮ.ਐਲ.ਏ ਬਣੇਗਾ ਕੌਣ? ਉਮੀਦਵਾਰਾਂ ਤੇ ਹਮਾਇਤੀਆਂ ਦੇ ਦਿਲਾਂ ਦੀਆਂ ਧੜਕਨਾਂ ਹੋਈਆ ਤੇਜ

4877668
Total views : 5839495

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਤਰਨ ਤਾਰਨ/ਬੀ.ਐਨ.ਈ ਬਿਊਰੋ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ 11 ਨਵੰਬਰ ਨੂੰ ਹੋਈ ਜਿਮਨੀ ਚੋਣ ਲਈ ਪਈਆਂ ਵੋਟਾਂ ਦੀ ਭਲਕੇ 14 ਨਵੰਬਰ ਨੂੰ ਹੋ ਰਹੀ ਗਿਣਤੀ ਨੂੰ ਲੈ ਕੇ ਇਸ ਚੋਣ ‘ਚ ਭਾਗ ਲੈਣ ਵਾਲੇ ਪ੍ਰਮੁੱਖ ਉਮੀਦਵਾਰਾਂ ਹਰਮੀਤ ਸਿੰਘ ਸੰਧੂ, ਮਨਦੀਪ ਸਿੰਘ, ਸੁਖਵਿੰਦਰ ਕੌਰ ਰੰਧਾਵਾ, ਹਰਜੀਤ ਸਿੰਘ ਸੰਧੂ ਤੇਕਰਨਬੀਰ ਸਿੰਘ ਬੁਰਜ ਸਮੇਤ 15 ਉੁਮੀਦਵਾਰ ਮੈਦਾਨ ਵਿੱਚ ਸਨ। ਪਰ ਮੁਕਾਬਲੇ ਵਿੱਚ ਪਹਿਲੇ ਪੰਜ ਉਮੀਦਵਾਰ ਹੋਰਣ ਕਰਕੇ ਉਨਾਂ ਸਮੇਤ ਉਨਾਂ ਦੇ ਹਮਾਇਤੀਆਂ ਦੇ ਦਲਿਾਂ ਦੀ ਧੜਕਨਾਂ ਤੇਜ ਹੋ ਗਈਆ ਹਨ। ਭਾਂਵੇ ਐਗਜਟ ਪੋਲ ਕੁਝ ਦਰਸਾਅ ਰਹੇ ਹਨ ਪਰ ਪਰ ਲੋਕਾਂ ਨੇ ਕਿਸ ਦੀ ਕਿਸਮਤ ਦੇ ਜਿਆਦਾਂ ਬਟਨ ਨੱਪੇ ਹਨ ਇਹ ਏ.ਵੀ.ਐਮ ਮਸ਼ੀਨਾਂ ਕੱਲ ਨੂੰ ਦੱਸਣਗੀਆ ਜਿਸ ਲਈ ਜਿਲਾ ਪ੍ਰਸ਼ਾਸ਼ਨ ਨੇ ਸਾਰੇ ਪ੍ਰਬੰਧ ਮਕੁੰਮਲ ਕਰ ਲਏ ਹਨ ।

ਜਿਸ ਜਾਣਕਾਰੀ ਦੇਦਿਆਂ ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ 14 ਨਵੰਬਰ ਨੂੰ ਸਵੇਰੇ 8:00 ਵਜੇ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ, ਤਰਨ ਤਾਰਨ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ।

ਗਿਣਤੀ ਕੇਂਦਰ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕਾਊਂਟਿੰਗ ਸਟਾਫ਼ ਨੂੰ ਵੀ ਸਿਖਲਾਈ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਊਂਟਿੰਗ ਸੈਂਟਰ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਦੀ ਸਾਰੀ ਪ੍ਰੀਕ੍ਰਿਆ ਅਬਜ਼ਰਵਰ ਸਾਹਿਬਾਨ ਦੀ ਹਾਜ਼ਰੀ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News