ਅੰਮ੍ਰਿਤਸਰ ਦੀ ਅਦਾਲਤ ਨੇ ਪੋਸਕੋ ਐਕਟ ਵਿੱਚ ਨਾਮਜਦ ਦੋਸ਼ੀਆਂ ਨੂੰ 20 ਸਾਲ ਅਤੇ ਨਾਬਾਲਗ ਦੋਸ਼ੀ ਨੂੰ ਸੁਣਾਈ 3 ਸਾਲ ਦੀ ਕੈਦ 

4877845
Total views : 5839742

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ 

ਮਾਨਯੋਗ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਅੰਮ੍ਰਿਤਸਰ (ਫਾਸਟ ਟ੍ਰੈਕ ਕੋਰਟ) ਅੰਮ੍ਰਿਤਸਰ ਦੀ ਅਦਾਲਤ ਨੇ ਗਗਨਦੀਪ ਸਿੰਘ ਉਰਫ ਬਿੱਲੀ ਪੁੱਤਰ ਹਰਜਿੰਦਰ ਸਿੰਘਸਾਹਿਲ ਪੁੱਤਰ ਅਸ਼ੋਕ ਕੁਮਾਰ ਵਾਸੀ ਕੋਟ ਖਾਲਸਾਅੰਮ੍ਰਿਤਸਰ ਨੂੰ ਐਫ ਆਈ ਆਰ ਨੰਬਰ 343/2020, ਥਾਣਾ ਇਸਲਾਮਾਬਾਦ ਅੰਮ੍ਰਿਤਸਰਅਧੀਨ 377/506/201 ਆਈਪੀਸੀ ਅਤੇ 4 (2) ਪੋਸਕੋ ਐਕਟ ਵਿੱਚ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਕੈਦ ਅਤੇ 20500/- ਰੁਪਏ ਹਰੇਕ ਨੂੰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਜੱਜਮੈਟ ਅਨੁਸਾਰਘਟਨਾ ਵਾਲੇ ਦਿਨ ਭਾਵ 17.07.2020 ਨੂੰ, 10 ਸਾਲ ਦਾ ਪੀੜਤ ਆਪਣੇ ਦੋਸਤ ਨਾਲ ਮੋਟਰ ਤੇ ਗਿਆ ਜਿੱਥੇ ਉਪਰੋਕਤ ਦੋਵੇਂ ਦੋਸ਼ੀ ਨਾਬਾਲਗ ਦੋਸ਼ੀ  ਦੇ ਨਾਲ ਪਹਿਲਾਂ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਪੀੜਤ ਨੂੰ ਫੜ ਲਿਆਜਦੋਂ ਕਿ ਉਸਦੇ ਦੋਵੇਂ ਦੋਸਤ ਮੌਕੇ ਤੋਂ ਭੱਜ ਜਾਂਦੇ ਹਨ । 

ਉਹਨੇ ਪੀੜਤ ਨੂੰ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਗਲਤ ਕੰਮ ਲਈ ਕਿਹਾ। ਪੀੜਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਨਾਬਾਲਗ ਦੋਸ਼ੀ ਨੇ ਉਸਨੂੰ ਦੁਬਾਰਾ ਆਪਣੀਆਂ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਡਰਦੇ ਹੋਏ ਉਸਨੇ ਉਨ੍ਹਾਂ ਦੀ ਇੱਛਾ ਅਨੁਸਾਰ ਗਲਤ ਕੰਮ ਕੀਤਾ ਅਤੇ ਦੋਵਾਂ ਮੁਲਜ਼ਮਾਂ ਦੁਆਰਾ ਬਣਾਈ ਗਈ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ।

ਨਾਬਾਲਗ ਦੋਸ਼ੀ ਨੂੰ ਜੁਵੈਨਾਇਲ ਜਸਟਿਸ ਬੋਰਡ ਦੀ ਅਦਾਲਤ ਨੇ 31.07.2024 ਨੂੰ ਨਾਬਾਲਗ ਹੋਣ ਕਰਕੇ 3 ਸਾਲ ਦੀ ਕੈਦ ਅਤੇ 10,000 ਰੁਪਏ ਦੀ ਸਜ਼ਾ ਸੁਣਾਈ ਸੀ । ਉਸਨੇ ਆਪਣੀ ਅਪੀਲ ਦਾਇਰ ਕੀਤੀ ਸੀ ਜਿਸਨੂੰ ਅੱਜ ਇਸ ਅਦਾਲਤ ਨੇ ਉਪਰੋਕਤ ਦੋਵਾਂ ਦੋਸ਼ੀਆਂ ਦੇ ਮੁੱਖ ਕੇਸ ਦੇ ਨਾਲ ਖਾਰਜ ਕਰ ਦਿੱਤਾ ਹੈ ਅਤੇ ਜੁਵੈਨਾਇਲ ਜਸਟਿਸ ਬੋਰਡ ,ਅੰਮ੍ਰਿਤਸਰ ਦੀ ਅਦਾਲਤ ਦੁਆਰਾ ਸੁਣਾਈ ਗਈ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਸ ਸਜ਼ਾ ਰਾਹੀਂਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News