ਐਸ.ਐਸ.ਪੀ ਤਰਨ ਤਾਰਨ ਨੂੰ ਮੁਅੱਤਲ ਕਰਨ ਦਾ ਦੇਰੀ ਨਾਲ ਲਿਆ ਚੋਣ ਕਮਿਸ਼ਨ ਦਾ ਦਰੁੱਸਤ ਫੈਸਲਾ -ਪ੍ਰਗਟ ਸਿੰਘ

4947874
Total views : 5948181

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ, ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਤਰਨਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਨੂੰ ਮੁਅੱਤਲ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗਾ ਫੈਸਲਾ ਹੈ, ਭਾਵੇਂ ਦੇਰੀ ਨਾਲ ਲਿਆ ਗਿਆ ਹੋਵੇ।

ਉਨ੍ਹਾਂ ਚੋਣ ਕਮਿਸ਼ਨ ਨੂੰ ਤਰਨਤਾਰਨ ਉਪ ਚੋਣ ਨੂੰ ਨਿਰਪੱਖ ਅਤੇ ਡਰਾਵੇ-ਮੁਕਤ ਕਰਵਾਉਣ ਦੀ ਅਪੀਲ ਕੀਤੀ। ਇਸ ਕਾਰਵਾਈ ਨਾਲ ਤਰਨਤਾਰਨ ਚੋਣਾਂ ਵਿੱਚ ਵਰਕਰਾਂ ਅਤੇ ਹੋਰ ਪਾਰਟੀਆਂ ਦਾ ਮਨੋਬਲ ਵਧੇਗਾ।

Share this News