





Total views : 5948183







Total views : 5948183ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੋਪੜ ਦੇ ਸਹਿਯੋਗ ਨਾਲ ਸਟੂਡੈਂਟ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੁਆਰਾ ਜਾਰੀ ਨਿਰਦੇਸ਼ਾਂ ਤਹਿਤ ਉਕਤ ਜ਼ਿਲ੍ਹੇ ਵਿਖੇ ਪ੍ਰੋਗਰਾਮ ਦੌਰਾਨ ਆਈ. ਆਈ. ਟੀ. ਦੇ ਗਣਿਤ ਵਿਭਾਗ ਦੇ ਮੁੱਖੀ ਡਾ. ਜੀ. ਸੰਕਰਾ ਰਾਜੂ, ਪ੍ਰੋ: ਐਸ. ਸੀ. ਮਾਰਥਾ ਅਤੇ ਡਾ. ਤਪਸ ਚੈਟਰਜੀ ਨੇ ਸ਼ਿਰਕਤ ਕਰਦਿਆਂ ਵਿਸ਼ੇ ਨਾਲ ਸਬੰਧਿਤ ਗਿਆਨ ਵਿਦਿਆਰਥੀਆਂ ਨਾਲ ਸਾਂਝਾ ਕੀਤਾ।
ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਡਾ. ਮਾਰਥਾ ਨੇ ਐਪਲੀਕੇਸ਼ਨਜ਼ ਆਫ ਮੈਥੇਮੈਟਿਕਸ ਇਨ ਰੀਅਲ ਲਾਈਫ ਵਿਸ਼ੇ ’ਤੇ ਚਰਚਾ ਕਰਦਿਆਂ ਵਿਸਥਾਰਪੂਰਵਕ ਚਾਨਣਾ ਪਾਇਆ।ਉਪਰੰਤ ਡਾ. ਰਾਜੂ ਨੇ ਆਈ. ਆਈ. ਟੀ. ਦੀ ਕਾਰਜਸ਼ੈਲੀ ’ਤੇ ਚਾਨਣਾ ਪਾਉਂਦਿਆਂ ਕਾਲਜ ਸਟਾਫ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਉਪਰੋਕਤ ਪ੍ਰੋਗਰਾਮ ’ਚ ਕਾਲਜ ਦੇ ਗਣਿਤ ਵਿਭਾਗ ਦੇ ਮੁੱਖੀ ਡਾ. ਰਜਿੰਦਰਪਾਲ ਕੌਰ, ਪ੍ਰੋ: ਆਂਚਲ ਸ਼ਰਮਾ ਅਤੇ ਡਾ. ਗਗਨਦੀਪ ਸਿੰਘ ਹਾਜ਼ਰ ਸਨ।ਅੰਤ ’ਚ ਡਾ. ਰਜਿੰਦਰਪਾਲ ਕ”ਰ ਨੇ ਆਈ. ਆਈ. ਟੀ. ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਪ੍ਰੋਗਰਾਮ ਉਲੀਕਣ ਲਈ ਧੰਨਵਾਦ ਕੀਤਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-