





Total views : 5841242







Total views : 5841242ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ—2025) ਪਿਛਲੇ 18 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ ਅਤੇ 5 ਰੋਜ਼ਾ ਚੱਲਣ ਵਾਲੇ ਹਰ ਸਾਲ ਇਸ ਮੇਲੇ ’ਚ 3 ਲੱਖ ਦੇ ਕਰੀਬ ਦੁਰ—ਦੁਰਾਂਡੇ ਤੋਂ ਲੋਕ ਆਨੰਦ ਮਾਣਨ ਲਈ ਆਉਂਦੇ ਹਨ।
ਉਕਤ ਜਾਣਕਾਰੀ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਚੇਅਰਮੈਨ ਸ੍ਰੀ ਕਰਨ ਗਿਲਹੋਤਰਾ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਨ ਉਪਰੰਤ ਸਾਂਝੀ ਕੀਤੀ।ਉਨ੍ਹਾਂ ਜਿੱਥੇ ਪੰਜਾਬ ਦੀਆਂ ਯੂਨੀਵਰਸਿਟੀਆਂ ’ਚ ਕੰਪਲਸਰੀ ਬਿਜਨਸ ਕਲਾਸ ਦੇ ਵਿਸ਼ੇ ਦੀ ਜ਼ਰੂਰਤ ’ਤੇ ਚਰਚਾ ਕੀਤੀ, ਉਥੇ ਹਰੇਕ ਵਿਦਿਆਰਥੀ ਨੂੰ ਬਿਜਨਸ ਆਈਡੀਆ ਸੋਚਣ, ਸਮਝਣ ਅਤੇ ਉਸ ’ਤੇ ਖੋਜ ਕਰਨ ਸਬੰਧੀ ਵਿਚਾਰ ਵੀ ਸਾਂਝੇ ਕੀਤੇ।
ਪਾਈਟੈਕਸ ’ਚ ਸਿਸੋਦੀਆ ਨੂੰ ਸ਼ਾਮਿਲ ਹੋਣ ਦਾ ਦਿੱਤਾ ਸੱਦਾ
ਇਸ ਮੌਕੇ ਸ੍ਰੀ ਕਰਨ ਨੇ ਸ੍ਰੀ ਸਿਸੋਦੀਆ ਨੂੰ 4 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੇ ‘ਪਾਈਟੈਕਸ—2025’ ’ਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਸਰਕਾਰ ਵੱਲੋਂ ਸਕੂਲ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ‘ਬਿਜ਼ਨਸ ਬਲਾਸਟਰ ਸਕੀਮ’ ’ਚ ਚੈਂਬਰ ਦੀ ਭੂਮਿਕਾ ਨੂੰ ਯਕੀਨੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।ਇਸ ਮੌਕੇ ਸ੍ਰੀ ਕਰਨ ਨੇ ਸਿਸੋਦੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਵਾਰ ਦੇਸ਼ ਭਰ ਤੋਂ 500 ਤੋਂ ਵਧੇਰੇ ਕਾਰੋਬਾਰੀ ਭਾਗ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਪੀਐਚਡੀਸੀਸੀਆਈ ਦੇ ਉਦਯੋਗਪਤੀ ਸਰਕਾਰ ਨਾਲ ਮਿਲਕੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰ ਸਕਦੇ ਹਨ।
ਉਨ੍ਹਾਂ ਸ੍ਰੀ ਸਿਸੋਦੀਆ ਨਾਲ ਸਕੂਲ ਆਫ਼ ਐਮੀਨੈਂਸ ਲਈ ਚਲਾਈ ਜਾ ਰਹੀ ਮੈਂਟਰਸ਼ਿਪ ਯੋਜਨਾ ਸਬੰਧੀ ਵੀ ਚਰਚਾ ਕੀਤੀ।ਇਸ ਦੌਰਾਨ ਸ੍ਰੀ ਸਿਸੋਦੀਆ ਨੇ ਚੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਹਰੇਕ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-