ਸੂਬਾ ਸਰਕਾਰ ਦੇ ਸਹਿਯੋਗ ਨਾਲ 19ਵੇਂ ‘ਪਾਈਟੈਕਸ—2025’ ਦਾ 4 ਤੋਂ ਜ਼ਿਲ੍ਹੇ ’ਚ ਹੋਵੇਗਾ ਸ਼ਾਨਦਾਰ ਅਗਾਜ਼ : ਚੇਅਰਮੈਨ ਕਰਨ 

4878697
Total views : 5841302

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਪ੍ਰੀਤਮ ਸਿੰਘ 
ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ 4 ਦਸੰਬਰ ਤੋਂ 5 ਰੋਜ਼ਾ ‘19ਵਾਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ)’ ਦਾ ਸ਼ਾਨਦਾਰ ਅਗਾਜ਼ ਕੀਤਾ ਜਾਵੇਗਾ।4 ਤੋਂ 8 ਦਸੰਬਰ ਤੱਕ ਚੱਲਣ ਵਾਲੇ ਪਾਈਟੈਕਸ ਦੌਰਾਨ ਜਿੱਥੇ ਦੇਸ਼—ਵਿਦੇਸ਼ ਤੋਂ ਕਰੀਬ 550 ਕਾਰੋਬਾਰੀ ਹਿੱਸਾ ਲੈਣਗੇ, ਉਥੇ ਵੱਖ—ਵੱਖ ਸੈਸ਼ਨਾਂ ’ਚ ਸੈਮੀਨਾਰ ਵੀ ਕਰਵਾਏ ਜਾਣਗੇ। 
ਉਕਤ ਸ਼ਬਦਾਂ ਦਾ ਇਜ਼ਹਾਰ ਪੀ. ਐਚ. ਡੀ. ਸੀ. ਸੀ. ਆਈ. ਪੰਜਾਬ ਚੈਪਟਰ ਦੇ ਚੇਅਰਮੈਨ ਸ੍ਰੀ ਕਰਨ ਗਿਲਹੋਤਰਾ ਨੇ ਪੱਤਰਕਾਰ ਮਿਲਨੀ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਸੈਰ—ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਪੀ. ਐਚ. ਡੀ. ਸੀ. ਸੀ. ਆਈ. ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਪਿਛਲੇ ਸਾਲ ਪੰਜਾਬ ਟੂਰਿਜ਼ਮ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਸੀ, ਇਸੇ ਕੜੀ ਨੂੰ ਜਾਰੀ ਰੱਖਦਿਆਂ ਹੋਇਆ 6 ਦਸੰਬਰ ਨੂੰ ਉਕਤ ਮੇਲੇ ਦੌਰਾਨ ਐਵਾਰਡ ਸਮਾਰੋਹ ਉਪਰੰਤ ਦੂਜਾ ਹੈਰੀਟੇਜ ਸ਼ੋਅ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।ਉਨ੍ਹਾਂ ਸਮਾਗਮ ’ਚ 3 ਰਾਜਾਂ ਅਤੇ 4 ਦੇਸ਼ਾਂ ਦੇ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਜਾਹਿਰ ਕਰਦਿਆਂ ਕਿਹਾ ਕਿ 4 ਤੋਂ ਆਰੰਭ ਹੋ ਕੇ 8 ਦਸੰਬਰ ਤੱਕ ਚੱਲਣ ਉਕਤ ਮੇਲੇ ਦੌਰਾਨ ਵੱਖ—ਵੱਖ ਸੈਸ਼ਨਾਂ ’ਚ ਸੈਮੀਨਾਰ ਆਯੋਜਿਤ ਕੀਤੇ ਜਾਣਗੇ। 
ਦੇਸ਼—ਵਿਦੇਸ਼ ਤੋਂ 500 ਤੋਂ ਵਧੇਰੇ ਕਾਰੋਬਾਰੀ ਲੈਣਗੇ ਹਿੱਸਾ
ਇਸ ਦੌਰਾਨ ਪੀ. ਐਚ. ਡੀ. ਸੀ. ਸੀ. ਆਈ. ਦੇ ਖੇਤਰੀ ਫੈਸ਼ਨ ਟੈਕਸ ਟੈਕ ਫੋਰਮ ਦੀ ਚੇਅਰਪਰਸਨ ਹਿਮਾਨੀ ਅਰੋੜਾ ਨੇ ਕਿਹਾ ਕਿ ਪੰਜਾਬ ਹੈਰੀਟੇਜ ਸ਼ੋਅ ‘ਪਾਈਟੈਕਸ’ ਦੀਆਂ ਮੁੱਖ ਵਿਸ਼ੇਸ਼ਤਾ ਬਣ ਗਿਆ ਹੈ, ਜੋ ਕਿ ਸੱਭਿਆਚਾਰਕ ਸੰਭਾਲ ਅਤੇ ਸੈਰ—ਸਪਾਟਾ ਪ੍ਰੋਤਸਾਹਨ ਤੇ ਪੰਜਾਬ ਦੇ ਵੱਧ ਰਹੇ ਧਿਆਨ ਨੂੰ ਦਰਸਾਉਂਦੇ ਹਨ।ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਰਾਹੀਂ ਫੁਲਕਾਰੀ ਸਮੇਤ ਵੱਖ—ਵੱਖ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਜਾਵੇਗਾ।ਇਸ ਮੌਕੇ ਉਕਤ ਇੰਡਸਟਰੀ ਦੇ ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਸ: ਜੈਦੀਪ ਸਿੰਘ ਨੇ ਕਿਹਾ ਕਿ ਪਾਈਟੈਕਸ ਸ਼ਹਿਰ ਦੇ ਵਪਾਰੀਆਂ, ਕਾਰੀਗਰਾਂ ਅਤੇ ਉੱਦਮੀਆਂ ਲਈ ਕੀਮਤੀ ਵਪਾਰਕ ਸਬੰਧ ਬਣਾਉਂਦਾ ਹੈ।ਜਦ ਕਿ ਸੀਨੀਅਰ ਖੇਤਰੀ ਨਿਰਦੇਸ਼ਕ ਸ੍ਰੀਮਤੀ ਭਾਰਤੀ ਸੂਦ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਨਾਲ ਉਕਤ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਵਿਸਤ੍ਰਿਤ ਸੰਚਾਲਨ ਯੋਜਨਾਵਾਂ ਨੂੰ ਅੰਤਿਮ ਰੂਪ ਜਲਦ ਦਿੱਤਾ ਜਾਵੇਗਾ।ਇਸ ਮੌਕੇ ਅੰਮ੍ਰਿਤਸਰ ਜ਼ੋਨ ਦੇ ਸਹਿ—ਕਨਵੀਨਰ ਨਿਪੁਣ ਅਗਰਵਾਲ ਨੇ ਵਿਜ਼ਟਰ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਬੀ2ਬੀ ਅਤੇ ਬੀ2ਸੀ ਗੱਲਬਾਤ ਲਈ ਮੌਕਿਆਂ ਦਾ ਵਿਸਤਾਰ ਕਰਨ ’ਤੇ ਧਿਆਨ ਦੇਣ ਦੇ ਨਾਲ ਕਾਰੋਬਾਰੀਆਂ ਨੂੰ ਪਲੇਟਫਾਰਮ ਪ੍ਰਦਾਨ ਕਰਨ ਲਈ ਨਿਰੰਤਰ ਯਤਨ ਕਰਨ ਸਬੰਧੀ ਗੱਲ ਕਹੀ।ਇਸ ਦੌਰਾਨ ਸ੍ਰੀ ਕਰਨ ਵੱਲੋਂ ਚੇਅਰਪਰਸਨ ਅਰੋੜਾ, ਜੈਦੀਪ ਸਿੰਘ, ਸ੍ਰੀ ਅਗਰਵਾਲ, ਸ੍ਰੀਮਤੀ ਸੂਦ ਨਾਲ ਮਿਲ ਕੇ ਪਾਈਟੈਕਸ—2025 ਸਬੰਧੀ ਬਰੋਸ਼ਰ ਵੀ ਲਾਂਚ ਕੀਤਾ ਗਿਆ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News