





Total views : 5915093







Total views : 5915093ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਲੋ ਬੀਤੇ ਦਿਨ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ‘ਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ‘ਚ ਹੋਏ ਚੋਣ ਜਲਸੇ ‘ਚ ਮਰਹੂਮ ਕੇਦਰੀ ਗ੍ਰਹਿ ਮੰਤਰੀ ਸ: ਬੂਟਾ ਸਿੰਘ ਖਿਲਾਫ ਕੀਤੀਆ ਜਾਤੀ ਟਿੱਪਣੀਆ ਕਾਰਨ ਦਲਿਤ ਵਰਗ ‘ਚ ਪਾਈ ਰੋਸ ਦੀ ਲਹਿਰ ਦੇ ਸੰਦਰਭ ‘ਚ
ਐਸ.ਸੀ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫਸਰ ਕਮ-ਡੀਸੀ ਨੂੰ ਪੁੱਛਿਆ ਰਾਜਾ ਵੜਿੰਗ ਨੂੰ ਤੜੀਪਾਰ ਕਿਉਂ ਨਹੀਂ ਭੇਜਿਆ ?
ਐਸ.ਸੀ ਕਮਿਸ਼ਨ ਨੇ ਵਾਇਰਲ ਵੀਡੀਓ ਦਾ ਸ਼ੋ ਮੋਟੋਨੋਟਿਸ ਲੈਦਿਆਂ ਜਿਥੇ 6 ਨਵੰਬਰ ਨੂੰ ਰਾਜਾਵੜਿੰਗ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਉਥੇ ਅੱਜ ਹਲਕੇ ਦੇ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਨੂੰ ਇਸ ਸਬੰਧੀ ਲਏ ਐਕਸ਼ਨ ਬਾਰੇ ਜਾਣੂ ਕਰਾਉਣ ਲਈ ਤਲਬ ਕੀਤਾ ਸੀ।
ਪਰ ਉਨਾਂ ਦੀ ਥਾਂ ਐਸ.ਸੀ ਕਮਿਸ਼ਨ ਕੋਲ ਜਵਾਬ ਲੈਕੇ ਪੁੱਜੇ ਸਹਾਇਕ ਰਿਟਰਨਿੰਗ ਅਧਿਕਾਰੀ ਕਮ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਵਲੋ ਪੇਸ਼ ਕੀਤੇ ਗਏ ਜਵਾਬ ਨਾਲ ਅਸ਼ਹਿਮਤੀ ਪ੍ਰਗਟ ਕਰਦਿਆ ਐਸ.ਸੀ ਕਮਿਸਨ ਨੇ ਕਿਹਾ ਕਿ ਰਾਜਾਵੜਿੰਗ ਨੂੰ ਜ਼ਿਲ੍ਹੇ ਦੀ ਹੱਦ ਤੋਂ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਜੋ ਚੋਣ ਮੁਹਿੰਮ ਦੇ ਦੌਰਾਨ ਅਨੁਸੂਚਿਤ ਜਾਤੀ ਵਰਗਾਂ ਦੀ ਜਾਤੀ ਮਜਹਬੀ ਸਿੱਖ ਭਾਈਚਾਰਾ ਅਤੇ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਬਾਰੇ ਬੋਲ-ਕਬੋਲ ਬੋਲ ਰਹੇ ਹਨ।
ਇਸ ਨੂੰ ਹਲਕੇ ਵਿੱਚ ਨਾ ਲੈਣ ਦੀ ਤਾਕੀਦ ਕਰਦਿਆ ਜਿਲਾ ਚੋਣ ਅਧਿਕਾਰੀ ਕਮ ਡੀ.ਸੀ ਨੂੰ ਖੁਦ 6 ਨਵੰਬਰ ਨੂੰ ਸਵੇਰੇ 10 ਵਜੇ ਰੂਲ ਬੁੱਕ ਲੈ ਕੇ ਹਾਜਰ ਹੋਣ ਦੇ ਸੰਮਨ ਜਾਰੀ ਕੀਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
