





Total views : 5895732







Total views : 5895732ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਵਿਧਾਨ ਸਭਾ ਹਲਕਾ ਤਰਨ ਤਾਰਨ ‘ਚ ਹੋ ਰਹੀ ਜਿਮਨੀ ਚੋਣ ਜਿੱਤਣ ਲਈ ਜਿਥੇ ਸਾਰੀਆ ਪਾਰਟੀਆ ਨੇ ਜੀਅ ਜਾਨ ਨਾਲ ਚੋਣ ਲੜ ਰਹੀਆ ਹਨ , ਉਥੇ ਕਾਂਗਰਸ ਦੀ ਸਭ ਤੋ ਮਗਰੋ ਸ਼ੁਰੂ ਚੋਣ ਮੁਹਿੰਮ ਅਤੇ ਐਲਾਨੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਲਈ ਚੋਣ ਪ੍ਰਚਾਰ ਲਈ ਆਂਉਦੇ ਲੁਧਿਆਣਾ ਤੋ ਲੋਕ ਸਭਾ ਮੈਬਰ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਲੋ ਵਿਵਾਦਤ ਬਿਆਨ ਦੇ ਕੇ ਕਾਂਗਰਸੀ ਉਮੀਦਵਾਰ ਅੱਗੇ ਕੋਈ ਨਾ ਕੋਈ ਨਵਾਂ ਬਖੇੜਾ ਖੜਾ ਕਰ ਦਿੱਤਾ ਜਾਂਦਾ ਹੈ।
ਆਰ.ਓ ਤਰਨ ਤਾਰਨ ਨੂੰ ਭਲਕੇ 4 ਨੂੰ ਅਤੇ ਰਾਜਾ ਵੜਿੰਗ ਨੂੰ 6 ਨੰਬਬਰ ਨੂੰ ਸ਼ਪਸ਼ਟੀਕਰਨ ਵਾਸਤੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਦਿੱਤੇ ਆਦੇਸ਼
ਖਾਲਿਸਤਾਨ ਵਾਲੇ ਦਿੱਤੇ ਬਿਆਨ ਦੀ ਅਜੇ ਕਾਂਗਰਸੀ ਆਗੂ ਲਿਬਾ ਪੋਚੀ ਕਰ ਹੀ ਰਹੇ ਸਨ ਕਿ ਰਾਜਾ ਵੜਿੰਗ ਨੇ ਤਰਨ ਤਾਰਨ ਹਲਕੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਹੇ ਸ: ਬੂਟਾ ਸਿੰਘ ਪ੍ਰਤੀ ਦਿੱਤੇ ਬਿਆਨ ਦਾ ਸੂ ਮੋਟੋ ਨੋਟਿਸ ਲੈਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਵਿਚ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰੰਗ ਅਤੇ ਨਸਲ ਅਧਾਰਤ ਟਿੱਪਣੀ ਦੇਸ਼ ਦੇ ਮਰਹੂਮ ਗ੍ਰਹਿ ਮੰਤਰੀ ਅਤੇ ਦਲਿਤ ਆਗੂ ਬੂਟਾ ਸਿੰਘ ਪ੍ਰਤੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇਸ ਮਾਮਲੇ ਵਿਚ ਸੂ ਮੋਟੋ ਨੋਟਿਸ ਲੈਂਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 6 ਨਵੰਬਰ 2025 ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਅਤੇ ਨਾਲ ਹੀ ਤਰਨਤਾਰਨ ਦੇ ਰਿਟਰਨਿੰਗ ਅਫ਼ਸਰ ਨੂੰ 4 ਨਵੰਬਰ 2025 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
