





Total views : 5895727







Total views : 5895727ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਪਿਛਲੇ ਦਿਨੀ ਸੀ.ਬੀ.ਆਈ ਵਲੋ ਵਿਚੋਲੀਏ ਰਾਹੀ ਰਿਸ਼ਵਤ ਲੈਣ ਦੇ ਮਾਮਲੇ ‘ਚ ਕਾਬੂ ਕੀਤੇ ਗਏ ਰੋਪੜ ਰੇਜ ਦੇ ਡੀ.ਆਈ.ਜੀ ਰਹਰਚਰਨ ਸਿੰਘ ਭੁੱਲਰ ਵਲੋ ਦਾ ਮਾਮਲਾ ਅਜੇ ਠੰਡਾਂ ਨਹੀ ਪਿਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਐਨ ਉਸੇ ਤਰਜ ਤੇ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ: ਵਿਨੋਦ ਕੁਮਾਰ ਦਾ ਵਿਚੋਲੀਆ ਲਲਿਤ ਅਰੋੜਾ ਵਿਜੀਲੈਸ ਵਲੋ 5 ਲੱਖ ਰਪਏ ਰਿਸ਼ਵਤ ਲੈਣ ਦੇ ਮਾਮਲੇੇ ਫੜੇ ਜਾਣ ਦੇ ਮਾਮਲੇ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਪੁਲਿਸ ‘ਚ ਹੁਣ ਰਿਸ਼ਵਤ ਲੈਣ ਲਈ ਜੁਮੇਵਾਰ ਅਹੁਦਿਆ ਤੇ ਤਾਇਨਾਤ ਅਧਿਕਾਰੀਆ ਵਲੋ ਵਿਚੋਲੀਏ ਭਰਤੀ ਕਰ ਰੱਖੇ ਹਨ।
ਭਾਂਵੇ ਸਬੰਧਿਤ ਐਸ.ਐਣ.ਓ ਇੰਸਪੈਕਟਰ ਵਿਜੀਲੈਸ ਦੀ ਗ੍ਰਿਫਤ ਤੋ ਬਾਹਰ ਹੈ, ਪਰ ਵਿਜੀਲੈਸ ਵਲੋ ਫੜੇ ਵਿਚੋਲੀਏ ਲਲਿਤ ਨੂੰ ਅਦਾਲਤ ‘ਚ ਪੇਸ਼ ਕਰਕੇ ਵਿਜੀਲੈਸ ਵਲੋ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਲਲਿਤ ਅਰੋੜਾ ਨੇ ਹੁਣ ਤੱਕ ਵਿਨੋਦ ਕੁਮਾਰ ਲਈ ਕਿਹੜੇ ਕਿਹੜੇ ਮਾਮਲੇ ‘ਚ ਵਿਚੋਲੀਏ ਦਾ ਕੰਮ ਕੀਤਾ ਹੈ।ਵਿਜੀਲੈਂਸ ਰਿਕਾਰਡ ਅਨੁਸਾਰ ਛੇਹਰਟਾ ਪੁਲਿਸ ਥਾਣੇ ਦੀ ਪੁਲਿਸ ਨੇ ਜਲੰਧਰ ਦੇ ਰਹਿਣ ਵਾਲੇ ਨਰੇਸ਼ ਉਰਫ਼ ਸ਼ੰਕੀ ਅਤੇ ਛੱਤੀਸਗੜ੍ਹ ਦੇ ਇਕ ਵਿਅਕਤੀ ਨੂੰ ਪੰਜ ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ।
ਨਰੇਸ਼ ਦਾ ਛੇਹਰਟਾ ਵਿਚ ਵੀ ਇਕ ਘਰ ਸੀ, ਨਰੇਸ਼ ਪਹਿਲੀ ਮੰਜ਼ਿਲ ‘ਤੇ ਰਹਿੰਦਾ ਸੀ ਅਤੇ ਉਸ ਦਾ ਚਚੇਰਾ ਭਰਾ ਵਿਕਰਮ ਕੁਮਾਰ ਜ਼ਮੀਨੀ ਮੰਜ਼ਿਲ ‘ਤੇ ਰਹਿੰਦਾ ਸੀ। ਨਰੇਸ਼ ਦੇ ਘਰ ਦੇ ਹਿੱਸੇ ਤੋਂ ਅਫੀਮ ਦੀ ਖੇਪ ਬਰਾਮਦ ਕੀਤੀ ਗਈ ਸੀ। ਦੋਸ਼ ਹੈ ਕਿ ਛੇਹਰਟਾ ਪੁਲਿਸ ਟੀਮ ਹੁਣ ਵਿਕਰਮ ਨੂੰ ਇਹ ਕਹਿ ਕੇ ਪ੍ਰੇਸ਼ਾਨ ਕਰ ਰਹੀ ਸੀ ਕਿ ਉਹ ਉਸ ਦੇ ਭਰਾ ਅਤੇ ਉਸ ਦੇ ਖਿਲਾਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਸ ਦਰਜ ਕਰਨ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਵਿਕਰਮ ਇੱਕ ਫਾਈਨੈਂਸ ਕੰਪਨੀ ਚਲਾਉਂਦਾ ਹੈ ਅਤੇ ਸਕ੍ਰੈਪ ਦਾ ਵੀ ਕਾਰੋਬਾਰ ਕਰਦਾ ਹੈ। ਇਸ ਤੋਂ ਬਾਅਦ, ਵਿਕਰਮ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਗਈ। ਲਿਬਰਟੀ ਮਾਰਕੀਟ ਵਿਚ ਮੋਬਾਈਲ ਸ਼ੋਅਰੂਮ ਚਲਾਉਣ ਵਾਲਾ ਲਲਿਤ ਅਰੋੜਾ ਪੈਸੇ ਦੀ ਵਿਚੋਲਗੀ ਕਰ ਰਿਹਾ ਸੀ। ਦੋਸ਼ ਹੈ ਕਿ ਇੰਸਪੈਕਟਰ ਵਿਨੋਦ ਨੇ25 ਲੱਖ ਰੁਪਏ ਦੀ ਮੰਗ ਕੀਤੀ। ਹਾਲਾਕਿ ਜਦੋਂ ਵਿਕਰਮ ਕੋਲ ਪੈਸੇ ਨਹੀਂ ਸਨ, ਤਾਂ ਉਸ ਨੂੰ ਉਸ ਦੀ ਪਤਨੀ ਦੇ ਗਹਿਣੇ ਅਤੇ ਘਰ ਵੇਚਣ ਲਈ ਧਮਕੀ ਦਿੱਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
