





Total views : 5948290







Total views : 5948290ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਰਣਜੀਤ ਸਿੰਘ ਰਾਣਾਨੇਸ਼ਟਾ, ਬੱਬੂ ਬੰਡਾਲਾ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਅਕਾਲੀ ਉਮੀਦਵਾਰ ਪ੍ਰਿੰਸ਼ੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ‘ਚ 8 ਨਵੰਬਰ ਨੂੰ ਝਬਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਲਾਮਿਸਾਲ ਹੋਵੇਗੀ, ਅਤੇ ਇਸ ਸਮੇ ਹੋਣ ਵਾਲਾ ਵੱਡਾ ਇਕੱਠ ਅਕਾਲੀ ਉਮੀਦਵਾਰ ਦੀ ਜਿੱਤ ‘ਤੇ ਮੋਹਰ ਲਗਾਏਗਾ, ਜਿਸ ਸਬੰਧੀ ਗੱਲ ਕਰਦਿਆ ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ ਨੇ ਕਿਹਾ ਕਿ ਸਰਹੱਦੀ ਖੇਤਰ ਅਕਾਲੀ ਦਲ ਦੀ ਚੜ੍ਹਤ ਵੇਖਕੇ ਜਿਥੇ ਹਾਕਮ ਧਿਰ ਆਪ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਉਥੇ ਕਾਂਗਰਸ ਹਾਰੀ ਲੜਾਈ ਲੜ ਰਹੀ ਹੈ।
ਸ :ਹਰਵੰਤ ਸਿੰਘ ਝਬਾਲ ਨੇ ਇਕ ਲੱਖ ਤੋ ਵੱਧ ਲੋਕਾਂ ਦੇ ਇਸ ਚੋਣ ਰੈਲੀ ਵਿੱਚ ਪੁੱਜਣ ਦਾ ਦਾਅਵਾ ਕਰਦਿਆ ਕਿਹਾ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ , ਬੀਬਾ ਹਰਸਿਮਰਤ ਕੋਰ ਬਾਦਲ ਤੋ ਇਲਾਵਾ ਸਮੁੱਚੀ ਅਕਾਲੀ ਲੀਡਰਸ਼ਿਪ ਇਸ ਚੋਣ ਰੈਲੀ ‘ਚ ਪੁੱਜਕੇ ਹਾਕਮ ਧਿਰ ਤੇ ਸਿੱਖ ਤੇ ਪੰਥ ਵਿਰੋਧੀ ਕਾਂਗਰਸ ਦੀਆ ਕੂੜ ਨੀਤੀਆ ਤੋ ਲੋਕਾਂ ਨੂੰ ਸਚੇਤ ਕਰੇਗੀ। ਜਿਸ ਲਈ ਇਸ ਚੋਣ ਮੁਹਿੰਮ ਦੇ ਇੰਚਾਰਜ ਸਾਬਕਾ ਵਜੀਰ ਸ: ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ‘ਚ ਸਾਰੀ ਵਿਉਤਬੰਦੀ ਕਰ ਲਈ ਗਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
