ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲੇ ਮਹਾਂਪੁਰਸ਼ਾਂ ਦੀ ਯਾਦ ’ਚ ਕਰਵਾਇਆ ਗਿਆ ਵਿਸ਼ਾਲ ਗੁਰਮਤਿ ਸਮਾਗਮ

4878633
Total views : 5841224

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸਿੱਖ ਜਗਤ ਦੀ ਮਹਾਨ ਸੰਸਥਾ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ/ਪ੍ਰੀਤਮ ਸਿੰਘ 

ਸੰਤ ਬਾਬਾ ਜੈਮਲ ਸਿੰਘ, ਸੰਤ ਬਾਬਾ ਗੁਰਦਿਆਲ ਸਿੰਘ, ਸੰਤ ਬਾਬਾ ਨਾਮਦਾਨ ਸਿੰਘ ਭੂਰੀ ਵਾਲੇ ਤੇ ਬੀਬੀ ਹਰਜਿੰਦਰ ਕੌਰ ਦੀ ਸਾਲਾਨਾ ਯਾਦ ’ਚ ਡੇਰਾ ਕਾਰ ਸੇਵਾ ਨਿਰਮਲੇ ਤਪੋਬਨ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।
ਸ੍ਰੀ  ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਪਰਦਾਇ ਕਾਰ ਸੇਵਾ ਭੂਰੀ ਵਾਲੇ ਸਿੱਖ ਜਗਤ ਦੀ ਮਹਾਨ ਸੰਸਥਾ ਹੈ ਅਤੇ ਸੇਵਾ ਦੇ ਖੇਤਰ ’ਚ ਇਨ੍ਹਾਂ ਮਹਾਂਪੁਰਸ਼ਾਂ ਦਾ ਵਿਸ਼ਾਲ ਤਜਰਬਾ ਅਤੇ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾਂ ਵੱਡਾ ਸਹਿਯੋਗ ਕਰਦੇ ਹਨ।ਉਨ੍ਹਾਂ ਕਿਹਾ ਕਿ ਸੰਤ ਬਾਬਾ ਕਸ਼ਮੀਰ ਸਿੰਘ ਤੇ ਸੰਤ ਬਾਬਾ ਸੁਖਵਿੰਦਰ ਸਿੰਘ ਵੱਲੋਂ ਹਰ ਸਾਲ ਮਹਾਂਪੁਰਖਾਂ ਦੀ ਯਾਦ ’ਚ ਵੱਡੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ ਤਾਂ ਜੋ ਪੁਰਾਤਨ ਵਿਰਸੇ ਨੂੰ ਸੁਰਜੀਤ ਰੱਖਿਆ ਜਾ ਸਕੇ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਦੇ ਪਹਿਲੇ ਮਹਾਂਪੁਰਸ਼ਾਂ ਨੇ ਭਾਵੇਂ ਸੇਵਾ ਦੇ ਵੱਡੇ ਕਾਰਜ ਨੇਪਰੇ ਚੜ੍ਹਾਏ ਪਰ ਸੰਪਰਦਾਏ ਦੇ ਮੌਜੂਦਾ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸੇਵਾ ਦੇ ਖੇਤਰ ’ਚ ਵੱਡੇ ਬਦਲਾਅ ਕੀਤੇ ਅਤੇ ਸੰਗਤਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਂਪੁਰਸ਼ਾਂ ਦਾ ਗੁਰੂ ਘਰ ਦੀਆਂ ਸੁੰਦਰ ਇਮਾਰਤਾਂ, ਜੋੜੇ ਘਰ, ਲੰਗਰ ਹਾਲ, ਕਾਰ ਪਾਰਕਿੰਗ ਤੇ ਸੰਗਤਾਂ ਲਈ ਆਧੁਨਿਕ ਸਹੂਲਤਾਂ ਵਾਲੀਆਂ ਸਰਾਵਾਂ ਤਿਆਰ ਕਰਨ ਦੇ ਨਾਲ—ਨਾਲ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਣ ਅਤੇ ਵਾਤਾਵਰਨ ਦੀ ਸਾਂਭ—ਸੰਭਾਲ ਲਈ ਰੁੱਖਲਾਉਣ ਵਰਗੇ ਕਾਰਜਾਂ ’ਚ ਵਡਮੁੱਲਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਸੰਸਥਾ ਦਾ ਅਨੁਸਾਸ਼ਨ ਤੇ ਨਿਸ਼ਕਾਮ ਸੇਵਾ ਭਾਵਨਾ ਸਿੱਖ ਸੰਸਥਾਵਾਂ ਲਈ ਇਕ ਵੱਡੀ ਮਿਸਾਲ ਹੈ।ਇਸ ਮੌਕੇ ਉਨ੍ਹਾਂ ਸਮੂਹ ਸੰਗਤਾਂ ਨੂੰ ਗੂਰ ਨਗਰੀ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਤੇ ਵਾਤਾਵਰਨ ਦੀ ਸਾਂਭ—ਸੰਭਾਲ ਲਈ ਮਹਾਪੁਰਸ਼ਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

ਕਾਰ ਸੇਵਾ ਭੂਰੀ ਵਾਲਿਆਂ ਦਾ ਅਨੁਸਾਸ਼ਨ ਤੇ ਨਿਸ਼ਕਾਮ ਸੇਵਾ ਭਾਵਨਾ ਸਿੱਖ ਸੰਸਥਾਵਾਂ ਲਈ ਇਕ ਵੱਡੀ ਮਿਸਾਲ : ਗਿਆਨੀ ਹਰਪ੍ਰੀਤ ਸਿੰਘ

ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਗਿਆਨੀ ਸੁਲਤਾਨ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਮਹਾਂ ਮੰਡਲੇਸ਼ਵਰ ਸਵਾਮੀ ਸੱਚਦਾਨੰਦ ਹਰੀ ਸਾਕਸ਼ੀ ਮਹਾਰਾਜ (ਮੈਂਬਰ ਪਾਰਲੀਮੈਂਟ), ਮਹੰਤ ਸ੍ਰੀ ਮਹੇਸ਼ ਮੁਨੀ, ਸੰਤ ਜੀਤ ਸਿੰਘ ਜੌਹਲਾਂ ਵਾਲੇ, ਮਹੰਤ ਵੈਦ ਅਮਰੀਕ ਸਿੰਘ, ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ, ਮਹੰਤ ਤੇਜਾ ਸਿੰਘ ਖੁੱਡਾ, ਮਹੰਤ ਜਗਜੀਤ ਸਿੰਘ ਸ਼ਾਸਤਰੀ, ਸੰਤ ਜੈਲ ਸਿੰਘ ਸ਼ਾਸਤਰੀ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਮਹੰਤ ਚਮਕੌਰ ਸਿੰਘ ਪੰਜ ਗਰਾਈ, ਮਹੰਤ ਅਨੂਪ ਸਿੰਘ, ਡਾ. ਸਵਾਮੀ ਰਜੇਸ਼ਵਰਾ ਨੰਦ, ਸੰਤ ਸਤਵੰਤ ਸਿੰਘ ਨਾਹਲਾਂ ਵਾਲੇ, ਸੰਤ ਬਲਬੀਰ ਸਿੰਘ ਟੂਟੋ ਮਜ਼ਾਰਾ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਗੁਰਚਰਨ ਸਿੰਘ ਪੰਡਵਾ, ਗਿਆਨੀ ਪਲਵਿੰਦਰ ਸਿੰਘ, ਗਿਆਨੀ ਬਲਜੀਤ ਸਿੰਘ, ਗਿਆਨੀ ਬਲਵਿੰਦਰ ਸਿੰਘ ਤੇ ਮਹੰਤ ਜਸਵੀਰ ਸਿੰਘ ਲੋਪੋ ਨੇ ਵੀ ਸੰਗਤਾਂ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੰਪ੍ਰਦਾਇ ਭੂਰੀ ਵਾਲੇ ਮਹਾਂਪੁਰਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵੱਲੋਂ ਸਮੂੰਹ ਸ਼ਖਸੀਅਤਾਂ ਅਤੇ ਸੰਤਾਂ—ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਮਹਾਂਵੀਰ ਸਿੰਘ ਤਾਜੇਵਾਲ ਵੱਲੋਂ ਮੰਚ ਸੰਚਾਲਨ ਕੀਤਾ ਗਿਆ।ਇਸ ਤੋਂ ਪਹਿਲਾਂ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ, ਭਾਈ ਗੁਰਦੇਵ ਸਿੰਘ ਖਾਲਸਾ, ਭਾਈ ਦਵਿੰਦਰ ਸਿੰਘ, ਭਾਈ ਕਾਰਜ ਤੇ ਭਾਈ ਸ਼ੌਕੀਨ ਸਿੰਘ, ਸੰਤ ਕਸ਼ਮੀਰ ਸਿੰਘ ਅਲਹੌਰਾਂ ਵਾਲਿਆਂ ਦੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ।
ਸਮਾਗਮ ’ਚ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ, ਸ੍ਰੀ ਮਹੰਤ ਰੇਸ਼ਮ ਸਿੰਘ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਗਿਆਨੀ ਬਲਵਿੰਦਰ ਸਿੰਘ, ਮੈਂਬਰ ਪਾਰਲੀਮੈਂਟ ਸ: ਗੁਰਜੀਤ ਸਿੰਘ ਔਜਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਕਰਮਜੀਤ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਸਕੱਤਰ ਸ: ਇੰਦਰਜੀਤ ਸਿੰਘ, ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਵਾਲੇ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਮਹੰਤ ਕਸ਼ਮੀਰ ਸਿੰਘ ਮੁਕਤਸਰ, ਮਹੰਤ ਸੁਰਿੰਦਰਪਾਲ ਸਿੰਘ ਹਰੀਕੇ, ਮਹੰਤ ਜਗਤਾਰ ਸਿੰਘ ਨੈਨੇਵਾਲ, ਮਹੰਤ ਬਿੱਕਰ ਸਿੰਘ ਖਡੂਰ ਸਾਹਿਬ, ਸੰਤ ਗੁਰਦੇਵ ਸਿੰਘ ਕੁੱਲੀ ਵਾਲੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਮੇਜਰ ਸਿੰਘ ਹਜ਼ੂਰ ਸਾਹਿਬ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਮਹਾਂਬੀਰ ਸਿੰਘ ਤਾਜੇਵਾਲ, ਮਹੰਤ ਇੰਦਰਜੀਤ ਸਿੰਘ ਊਗੋ, ਬਾਬਾ ਅਵਤਾਰ ਸਿੰਘ ਧੱਤਲ, ਮਹੰਤ ਚਮਕੌਰ ਸਿੰਘ ਲੋਹਗੜ, ਸੰਤ ਰਣਪ੍ਰੀਤ ਸਿੰਘ, ਮਹੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਬਲਵਿੰਦਰ ਸਿੰਘ ਅਜੀਤਵਾਲ, ਮਹੰਤ ਅਮਨਦੀਪ ਸਿੰਘ ਚੀਮਾ, ਸੰਤ ਹਰਦੇਵ ਸਿੰਘ ਖਾਰਾ ਬਰਨਾਲਾ, ਡਾ. ਅਵਤਾਰ ਸਿੰਘ ਸ਼ਾਸਤਰੀ, ਕਮਲਜੀਤ ਸਿੰਘ ਸੰਗਰੂਰ, ਗਿਆਨੀ ਸੁਖਚੈਨ ਸਿੰਘ ਅੰਮ੍ਰਿਤਸਰ, ਮਹੰਤ ਰਣਜੀਤ ਸਿੰਘ ਗੋਨਿਆਣਾ ਮੰਡੀ, ਮਹੰਤ ਮੱਖਣ ਸਿੰਘ ਟੂਟੋ ਮਜਾਰਾ, ਮਹੰਤ ਰਾਮ ਨੌਮੀ ਦਾਸ ਬੜਾ ਅਖਾੜਾ, ਮਹੰਤ ਬਿਕਰਮਜੀਤ ਸਿੰਘ ਚੀਮਾ, ਮਹੰਤ ਜਗਦੇਵ ਮੁਨੀ ਖਾਈ, ਮਹੰਤ ਜਸਬੀਰ ਸਿੰਘ, ਮਹੰਤ ਗੁਰਸੇਵਕ ਸਿੰਘ ਧੇਲਵਾਂ, ਮਹੰਤ ਬਲਜਿੰਦਰ ਸਿੰਘ ਫਰਵਾਹੀ, ਸੰਤ ਦਵਿੰਦਰ ਸਿੰਘ ਸ਼ਹਾਬਪੁਰ, ਸ਼ਹੀਦ ਭਾਈ ਮਨੀ ਸਿੰਘ ਟਕਸਾਲ ਦੇ ਮੁਖੀ ਸੰਤ ਅਮਨਦੀਪ ਸਿੰਘ, ਸੰਤ ਪ੍ਰੀਤਮ ਸਿੰਘ ਡਰੋਲੀ ਭਾਈ, ਮਹੰਤ ਗੁਰਦੇਵ ਸਿੰਘ ਢਿੱਲਵਾਂ, ਸੰਤ ਪਰਮਿੰਦਰ ਸਿੰਘ ਭਾਈ ਰੂਪਾ, ਮਹੰਤ ਸਤਿਨਾਮ ਸਿੰਘ ਦਿਆਲਪੁਰ ਮਿਰਜਾ, ਮਹੰਤ ਪ੍ਰਭਜੋਤ ਸਿੰਘ ਮਹਿਰਾਜ, ਮਹੰਤ ਰਣਜੀਤ ਸਿੰਘ ਤਰਨ ਤਾਰਨ, ਮਹੰਤ ਸ਼ਾਮ ਸੁੰਦਰ ਸਿੰਘ ਮਿਰਜ਼ਾਪੁਰ, ਮਹੰਤ ਮਨਜੀਤ ਸਿੰਘ ਧਰਮਧੁਜਾ, ਗਿਆਨੀ ਮਹਿਤਾਬ ਸਿੰਘ, ਆਤਮ ਪ੍ਰਕਾਸ਼ ਆਨੰਦ ਸ਼ਾਸਤਰੀ, ਆਤਮਜੋਤੀ ਗਿਰੀ ਸ਼ਾਸਤਰੀ, ਮਹੰਤ ਅਮਨਦੀਪ ਸਿੰਘ ਉਗੋਕੇ, ਮਹੰਤ ਜਤਿੰਦਰ ਸਿੰਘ ਲੋਹਗੜ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ, ਸੰਤ ਅਮਰਜੀਤ ਸਿੰਘ ਹਰਖੋਵਾਲ, ਮਹੰਤ ਇੰਦਰਜੀਤ ਸਿੰਘ ਸੁਖਪੁਰਾ, ਮਹੰਤ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ, ਬਾਬਾ ਕੇਵਲ ਕ੍ਰਿਸ਼ਨ ਹੰਡਿਆਇਆ, ਸੰਤ ਕੇਹਰ ਸਿੰਘ ਮਹਿਲ ਕਲਾਂ, ਮਹੰਤ ਸਰਬਜੀਤ ਸਿੰਘ ਆਦਮਪੁਰਾ, ਮਹੰਤ ਸੁਤੀਖਣ ਮੁਨੀ ਹਰਿਦੁਆਰ, ਸੰਤ ਕੁਲਵੰਤ ਸਿੰਘ ਨਾਨਕਸਰ, ਮਹੰਤ ਗੌਤਮ ਮੁਨੀ ਬਨਵਾਲੀਪੁਰ, ਮਹੰਤ ਜਸਪਾਲ ਸਿੰਘ ਮਨਸੂਰਦੇਵਾ, ਮਹੰਤ ਸ਼ਿਵਰਾਓ ਸਿੰਘ ਧਰਮਕੋਟ, ਮਹੰਤ ਸਤਨਾਮ ਸਿੰਘ ਕਪੂਰੇ ਵਾਲੇ, ਰਣਧੀਰ ਸਿੰਘ ਖਡਿਆਲਾ ਸੈਣੀਆਂ, ਮਹੰਤ ਰਵਿੰਦਰ ਸਿੰਘ ਔਲਖ, ਸੰਤ ਗੁਰਵੰਤ ਦਾਸ ਰੌਂਤਾ,ਸੰਤ ਬਾਬਾ ਬੂਟਾ ਸਿੰਘ ਤਾਜੋਕੇ, ਮਹੰਤ ਹਰਪਾਲ ਸਿੰਘ ਜੋਗਾ, ਵਿਧਾਇਕ ਸ. ਸਰਵਨ ਸਿੰਘ ਧੁੰਨ, ਡਾ. ਇੰਦਰਬੀਰ ਸਿੰਘ ਨਿੱਜਰ, ਡਾ. ਜੀਵਨਜੋਤ ਕੌਰ, ਡਾ ਅਜੇ ਕੁਮਾਰ ਗੁਪਤਾ, ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਗੁਰਦੀਪ ਸਿੰਘ (ਸਾਰੇ ਵਿਧਾਇਕ), ਕਰਮਜੀਤ ਸਿੰਘ ਰਿੰਟੂ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਟੀਆ, ਡੀ. ਆਈ. ਜੀ. ਸ੍ਰੀ ਸੰਦੀਪ ਗੋਇਲ ਜੀ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸ. ਐਸ. ਪੀ. ਦਿਹਾਤੀ ਸ: ਮਨਿੰਦਰ ਸਿੰਘ, ਐਸ. ਪੀ. ਟ੍ਰੈਫਿਕ ਅਮਨਦੀਪ ਕੌਰ, ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ: ਅਜਾਇਬ ਸਿੰਘ ਅਭਿਆਸੀ, ਸਕੱਤਰ ਪ੍ਰਤਾਪ ਸਿੰਘ, ਐਡੀ. ਸਕੱਤਰ ਬਿਜੇ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਘੇੜਾ, ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ, ਸ: ਜਸਪਾਲ ਸਿੰਘ ਢੱਡੇ, ਸ: ਸਤਿੰਦਰ ਸਿੰਘ, ਸਾਬਕਾ ਸਕੱਤਰ ਸ: ਬਲਵਿੰਦਰ ਸਿੰਘ ਜੌੜਾ, ਸ: ਰਘਬੀਰ ਸਿੰਘ ਰਾਜਾਸਾਂਸੀ, ਰਾਣਾ ਪਲਵਿੰਦਰ ਸਿੰਘ, ਸ਼ਹੀਦਾਂ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਤੇ ਯੁਵਰਾਜ ਸਿੰਘ, ਜਸਬੀਰ ਸਿੰਘ ਘੁਮਣ, ਅਮਰਬੀਰ ਸਿੰਘ ਢੋਟ, ਸਜਸਬੀਰ ਸਿੰਘ ਸੁਰ ਸਿੰਘ, ਸਰਬਜੀਤ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਟਿੱਕਾ, ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਹੈਡ ਗ੍ਰੰਥੀ ਸੁਰਜੀਤ ਸਿੰਘ ਸਭਰਾ, ਅਮਰਬੀਰ ਸਿੰਘ ਢੋਟ, ਮਹੰਤ ਹਰੀ ਨਰਾਇਣ ਦਾਸ ਪੱਟੀ, ਬਾਬਾ ਦੀਦਾਰ ਸਿੰਘ, ਮਹੰਤ ਬਿਕਰਮਜੀਤ ਸਿੰਘ ਚੀਮਾ, ਮੰਡਲੇਸ਼ਵਰ ਮਹੰਤ ਮਹਿੰਦਰਾ ਗਿਰੀ, ਮਹੰਤ ਅਮਨਦੀਪ ਸਿੰਘ ਉਗੋਕੇ, ਅਮਰਜੀਤ ਸਿੰਘ ਹਰਖੋਵਾਲ, ਮਹੰਤ ਜਰਨੈਲ ਸਿੰਘ ਡੇਰਾ ਠਾਕਰਾਂ, ਮਹੰਤ ਯਾਦਵਿੰਦਰ ਸਿੰਘ, ਮਹੰਤ ਪਰਮਜੀਤ ਸਿੰਘ, ਮਹੰਤ ਜਗਤਾਰ ਸਿੰਘ ਕਰੋੜੀ ਚੌਂਕ, ਹਰਜਿੰਦਰ ਸਿੰਘ, ਮਹੰਤ ਗੁਰਮੱਖ ਸਿੰਘ ਲੋਪੋ, ਬਾਬਾ ਗੁਰਿੰਦਰ ਸਿੰਘ ਝੂਲਦੇ ਮਹਿਲ ਮਹੰਤ ਬਲਵਿੰਦਰ ਸਿੰਘ ਅਜੀਤਵਾਲ, ਮਹੰਤ ਜਗਰੂਪ ਸਿੰਘ ਮੋਗਾ, ਮਹੰਤ ਬੂਟਾ ਸਿੰਘ ਤਾਜੋਕੇ, ਮਹੰਤ ਰਣਜੀਤ ਸਿੰਘ ਗੋਨਿਆਣਾ ਮੰਡੀ, ਮਹੰਤ ਗੁਰਸੇਵਕ ਸਿੰਘ ਢਿੱਲਵਾਂ, ਮਹੰਤ ਜਤਿੰਦਰ ਸਿੰਘ ਲਾਡੀ, ਮਹੰਤ ਅਰਵਿੰਦਰ ਸਿੰਘ ਦਿਆਲਪੁਰਾ, ਪ੍ਰਗਟ ਸਿੰਘ ਬਟਾਲਾ, ਐਡਵੋਕੇਟ ਮਨਜੀਤ ਸਿੰਘ ਛੀਨਾ, ਸਾਬਕਾ ਤਹਿਸੀਲਦਾਰ ਸੁਖਰਾਜ ਸਿੰਘ ਸੰਧੂ, ਸ: ਹਰਭਜਨ ਸਿੰਘ ਸਿੱਧੂ, ਭਾਈ ਅਮਰਜੀਤ ਸਿੰਘ ਸ਼ਬਦ ਚੌਕੀ, ਮਨਿੰਦਰ ਸਿੰਘ ਮਨੀ, ਕੁਲਦੀਪ ਸਿੰਘ ਪੰਡੋਰੀ, ਸ਼੍ਰੋਮਣੀ ਕਮੇਟੀ ਦੇ ਹੈਡ ਪ੍ਰਚਾਰਕ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਖਜਾਨ ਸਿੰਘ ਭਾਈ ਤਰਸੇਮ ਸਿੰਘ, ਭਾਈ ਨੌਸ਼ੇਵਰ ਸਿੰਘ, ਸ: ਸੁਖਦੇਵ ਸਿੰਘ ਭੂਰਾ ਕੋਹਨਾ, ਡੇਰਾ ਬਾਬਾ ਭੂਰੀ ਵਾਲੇ ਦੇ ਮੁੱਖ ਬੁਲਾਰੇ ਰਾਮ ਸਿੰਘ ਭਿੰਡਰ, ਪ੍ਰੋ. ਸਰਦਾਰਾ ਸਿੰਘ ਹੁੰਦਲ, ਸ: ਮਾਲਕ ਸਿੰਘ ਸੰਧੂ, ਹਰਮਨਪ੍ਰੀਤ ਸਿੰਘ ਵੇਰਕਾ, ਜਸਪ੍ਰੀਤ ਸਿੰਘ ਜੌਲੀ, ਸਰਬਜੀਤ ਸਿੰਘ ਭੁੱਲਰ, ਰਵੀਸ਼ੇਰ ਸਿੰਘ ਖਾਲਸਾ, ਗੁਰਜੀਤ ਸਿੰਘ ਰੰਧਾਵਾ, ਗੁਰਸ਼ਰਨ ਸਿੰਘ ਛੀਨਾ, ਪ੍ਰਿੰਸੀਪਲ ਕੁਲਜਿੰਦਰ ਸਿੰਘ, ਬਾਬਾ ਸੋਹਨ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਹਰੀ ਸਿੰਘ, ਬਾਬਾ ਕਰਨ ਸਿੰਘ, ਬਾਬਾ ਰਤਨ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਰਾਣਾ ਸਿੰਘ, ਬਾਬਾ ਸੁਖਦੇਵ ਸਿੰਘ ਝੀਤਾ, ਬਾਬਾ ਅਵਤਾਰ ਸਿੰਘ, ਬਾਬਾ ਨਾਜ਼ਰ ਸਿੰਘ, ਬਾਬਾ ਮਨਜੀਤ ਸਿੰਘ ਝਬਾਲ, ਬਾਬਾ ਲਸ਼ਕਰ ਸਿੰਘ, ਬਾਬਾ ਜੁਗਰਾਜ ਸਿੰਘ ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News