ਸ਼ਹੀਦ ਭਾਈ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ 31 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾਵੇਗੀ-ਸਖੀਰਾ

4925869
Total views : 5915120

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਦਇਆ ਸਿੰਘ 

ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਤਲ ਕਾਂਡ ਦੇ ਦੌਰਾਨ ਭਾਰਤੀ ਸੁਰੱਖਿਆ ਫੋਰਸਾਂ ਦੇ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ 29 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਵਿੱਚ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਬਦਗੁਰੂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਦਾ ਸ਼ੁੱਭਾਰੰਭ ਹੋਵੇਗਾ। ਜਿਸ ਦਾ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾਵੇਗਾ ਤੇ ਸਮਾਰੋਹ ਪ੍ਰਬੰਧਕਾਂ ਦੇ ਵੱਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।  ਪਰ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦੇ ਵੱਲੋਂ ਮੰੂਹ ਤੋੜਵਾਂ ਜਵਾਬ ਦਿੱਤੇ ਜਾਣ ਕਾਰਨ ਉਹ ਵਿਊਂਤਾਂ ਧਰੀਆਂ ਧਰਾਈਆ ਰਹਿ ਗਈਆਂ।

ਭਾਈ ਬੇਅੰਤ ਸਿੰਘ ਦਾ ਸ਼ੁੱਭ ਕਾਰਨਾਮਾ ਸਿੱਖ ਇਤਿਹਾਸ ਦੇ ਵਿੱਚ ਸੁਨਿਹਰੀ ਅੱਖਰਾਂ ਚ ਅੰਕਿਤ ਹੈ: ਸਖੀਰਾ

ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਦੱਸਿਆ ਕਿ ਸ਼ਹੀਦੀ ਸਮਾਰੋਹਾਂ ਨੂੰ ਵੀ ਸਰਕਾਰੀ ਏਜੰਸੀਆਂ ਦੇ ਵੱਲੋਂ ਤਾਰਪੀਡੋ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਗਈਆਂ। ਪਰ ਸਮੁੱਚੀ ਕੌਮ ਦੇ ਰੂਹ ਏ ਰਵਾਂ ਬਣ ਚੁੱਕੇ ਸ਼ਹੀਦਾਂ ਦੇ ਸ਼ਹੀਦੀ ਸਮਾਰੋਹਾਂ ਦੇ ਉਪਰ ਪੰਥਕ ਸਫਾ ਦੇ ਵਫਾਦਾਰਾਂ ਦੇ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਕਾਲੀ ਪਰਛਾਈ ਨਹੀਂ ਪੈਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ ਦੇ ਉਪਰ ਤੈਅ ਕੀਤੀ ਗਈ ਰਣਨੀਤੀ ਅਨੁਸਾਰ ਸ਼ਹੀਦੀ ਸਮਾਗਮ ਹੋਵੇਗਾ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News