





Total views : 5839768







Total views : 5839768ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਪੰਜਾਬ ਨੰਬਰਦਾਰ ਯੂਨੀਅਨ ਰਜਿਸ ਜਿਲਾ ਅੰਮ੍ਰਿਤਸਰ ਦੇ ਜਨਰਲ ਸੱਕਤਰ ਸਤਨਾਮ ਸਿੰਘ ਸਫੀਪੁਰ ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਨੋਟ ਵਿੱਚ ਕਿਹਾ ਕਿ 25 ਅਕਤੂਬਰ ਦਿਨ ਛਨੀਵਾਰ ਨੂੰ ਤਰਨ ਤਾਰਨ ਵਿੱਖੇ ਹੋ ਰਹੀ ਜਿਮਨੀ ਚੋਣ ਵਿੱਚ ਸਤਾਧਾਰੀ ਧਿਰ ਵੱਲੋ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ਮੂਹਰੇ ਦਿੱਤੇ ਜਾ ਰਹੇ ਵਿਸਾਲ ਧਰਨੇ ਦੀਆ ਤਿਆਰੀਆ ਮੁੰਕਮਲ ਕਰ ਲਈਆ ਗਈਆ ਹਨ ।
ਇਸ ਮੋਕੇ ਤੇ ਨੰਬਰਦਾਰ ਸਤਨਾਮ ਸਿੰਘ ਸ਼ਫੀਪੁਰ ਤੋ ਇਲਾਵਾ ਜਿਲਾ ਅਮ੍ਰਿੰਤਸਰ ਦੇ ਪ੍ਰਧਾਨ ਸ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋ ਨੰਬਰਦਾਰਾ ਦੀਆ ਅਹਿਮ ਮੰਗਾ ਨੂੰ ਸਰਕਾਰ ਵੱਲੋ ਅਣਗੋਲਿਆ ਕਰਨ ਦੇ ਰੋਸ ਵੱਜੋ 25 ਅਕਤੂਬਰ ਨੂੰ ਰੋਸ ਵੱਜੋ ਅੱਜ 25 ਅਕਤੂਬਰ ਨੂੰ ਤਰਨ ਤਾਰਨ ਜਿਮਨੀ ਚੋਣ ਦੇ ਸੰਬਧ ਵਿੱਚ ਆਪ ਦੇ ਉਮੀਦਵਾਰ ਹਰਮੀਤ ਸਿੰ ਘ ਸੰਧੂ ਦੀ ਕੋਠੀ ਮੂਹਰੇ ਜਬਰਦਸਤ ਰੋਸ ਮੁਜਾਹਰਾ ਕੀਤਾ ਜਾਵੇਗਾ ।ਇਕ ਵੱਖਰੇ ਬਿਆਨ ਵਿੱਚ ਸਤਨਾਮ ਸਿੰਘ ਸਫੀਪੁਰ ਨੇ ਕਿਹਾ ਕਿ ਹੁਣ ਤੱਕ ਮਾਨ ਸਰਕਾਰ ਦੇ ਭਰੋਸਿਆ ਕਰਕੇ ਨੰਬਰਦਾਰ ਯੂਨੀਅਨ ਹਮੇਸਾ ਹੀ ਆਪਣੇ ਸਾਰੇ ਰੋਸ ਪ੍ਰਦਰਸਨ ਟਾਲਦੀ ਰਹੀ ਹੈ । ਪਰ ਭਗਵੰਤ ਮਾਨ ਸਰਕਾਰ ਨੇ ਆਪਣੇ ਕਿਸੇ ਵੀ ਵਾਅਦੇ ਨੂੰ ਨਹੀ ਨਿਭਾਇਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-