ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ‘ਪੁਲਿਸ ਯਾਦਗਿਰੀ ਦਿਵਸ ‘ਤੇ ਸ਼ਹੀਦਾਂ ਨੂੰ ਦਿੱਤੀ ਗਈ ਨਿੱਘੀ ਸ਼ਰਧਾਂਜਲੀ ਤੇ ਉਨਾਂ ਦੇ ਪ੍ਰੀਵਾਰਾਂ ਨੂੰ ਕੀਤਾ ਗਿਆ ਸਨਮਾਨਿਤ

4877847
Total views : 5839747

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਾਣਾਨੇਸ਼ਟਾ, ਦਇਆ ਸਿੰਘ
ਪੁਲਿਸ ਲਾਈਨ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਵਿੱਖੇ ਸ਼ਹੀਦੀ ਸਮਾਰਕ  ਦੌਰਾਨ ਬਹੁਤ ਹੀ ਸਤਿਕਾਰਯੋਗ ਸ਼ਹੀਦ ਪੁਲਿਸ ਪਰਿਵਾਰਾਂ ਦੇ ਮੈਬਰਾਨ ਅਤੇ  ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, (ਸਾਬਕਾ ਮੰਤਰੀ),  ਸ੍ਰੀਮਤੀ ਸਾਕਸ਼ੀ ਸਾਹਨੀ, ਆਈ.ਏ.ਐਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ, ਸ੍ਰੀ ਜਗਜੀਤ ਸਿੰਘ ਵਾਲੀਆ, ਡੀ.ਸੀ.ਪੀ ਸਿਟੀ, ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀ.ਸੀ.ਪੀ, ਡਿਟੈਕਟਿਵ ਅਤੇ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਸਮੂਹ ਏ.ਡੀ.ਸੀ.ਪੀਜ਼, ਏ.ਸੀ.ਪੀਜ਼, ਮੁੱਖ ਅਫ਼ਸਰ ਥਾਣਾ, ਅਤੇ ਪੁਲਿਸ ਜਵਾਨਾਂ ਵਲੋਂ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸ੍ਰੀਮਤੀ ਖੁਸ਼ਬੀਰ ਕੌਰ, ਪੀ.ਪੀ.ਐਸ, ਏ.ਸੀ.ਪੀ, ਪਰੇਡ ਕਮਾਂਡਰ ਦੀ ਕਮਾਂਡ ਹੇਠ ਪੁਲਿਸ ਕਰਮਚਾਰੀਆਂ ਦੀ ਗਾਰਦ ਨੇ ਸ਼ਹੀਦਾ ਨੂੰ ਸ਼ੋਕ ਸਲਾਮੀ ਦਿੱਤੀ ਅਤੇ ਸ਼ਹੀਦਾ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖਿਆ ਗਿਆ ।
ਸ੍ਰੀ ਕਮਲਜੀਤ ਸਿੰਘ, ਪੀ.ਪੀ.ਐਸ, ਇਸ ਸਾਲ ਦੌਰਾਨ ਭਾਰਤ ਦੇ ਸਮੂੰਹ ਸਟੇਟ ਪੁਲਿਸ ਅਤੇ ਪੈਰਾਮਿਲਟ੍ਰੀ ਫੋਰਸ ਦੇ  ਸ਼ਹੀਦ ਹੋਏ 191 ਜਵਾਨਾਂ ਦੇ ਨਾਮ ਪੜ੍ਹ ਕੇ ਉਹਨਾਂ ਨੂੰ ਯਾਦ ਕੀਤਾ। ਇਸ ਸਾਲ ਪੰਜਾਬ ਸਟੇਟ ਦੇ ਤਿੰਨ ਜਵਾਨ 1) ਸਬ-ਇੰਸਪੈਕਟਰ ਚਰਨਜੀਤ ਸਿੰਘ, 2) ਏ.ਐਸ.ਆਈ ਧਨਵੰਤ ਸਿੰਘ ਅਤੇ 3) ਸਿਪਾਹੀ ਹਰਸ਼ਵੀਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ।   
ਕਮਿਸ਼ਨਰ ਪੁਲਿਸ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਦਾ ਦਿਨ ਪੁਲਿਸ ਵਿਭਾਗ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਅੱਜ ਦੇ ਦਿਨ 21 ਅਕਤੂਬਰ, 1959 ਨੂੰ CRPF ਦੇ 10 ਜਵਾਨਾਂ ਦੀ ਇੱਕ ਟੁੱਕੜੀ ਲੱਦਾਖ ਵਿੱਚ, ਭਾਰਤ-ਚੀਨ ਦੇ ਬਾਰਡਰ ਪਰ ਗਸ਼ਤ ਕਰਦੇ ਹੋਏ ਸ਼ਹੀਦ ਹੋ ਗਈ ਸੀ। ਇਹਨਾਂ ਸ਼ੂਰਬੀਰਾਂ ਨੂੰ ਯਾਦ ਕਰਨ ਲਈ ਹਰ ਸਾਲ 21-ਅਕਤੂਬਰ ਵਾਲੇ ਦਿਨ ਸਮੂੰਹ ਪੁਲਿਸ ਫੋਰਸ ਵੱਲੋਂ ਸ਼ਹੀਦੀ ਦਿਨ ਵਜੋਂ ਮਨਾਇਆ ਜਾਂਦਾ ਹੈ।
ਉਹਨਾਂ ਕਿਹਾ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਵਿਲੱਖਣ ਅਤੇ ਬਹਾਦਰੀ ਭਰਿਆ ਹੈ, ਇਹ ਗੱਲ ਕਹਿਣ ਵਿੱਚ ਫਖ਼ਰ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਇਸ ਬਹਾਦਰ ਫੋਰਸ ਦਾ ਹਿੱਸਾ ਹਾਂ, ਜਿਸਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲਾ ਕਰਕੇ ਅੱਤਵਾਦ ਨੂੰ ਖਤਮ ਕਰਨ ਵਿੱਚ ਜਿੱਤ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਕਾਲੇ ਦਿਨਾਂ ਸਮੇਂ ਜਦੋਂ ਪੁਲਿਸ ਜਵਾਨ ਘਰੋਂ ਡਿਊਟੀ ਲਈ ਜਾਂਦੇ ਸੀ ਤਾਂ ਪਰਿਵਾਰ ਨੂੰ ਪੂਰਨ ਭਰੋਸਾ ਨਹੀ ਹੁੰਦਾ ਸੀ ਕਿ ਉਹ ਘਰ ਵਾਪਸ ਆਉਂਣਗੇ ਜਾ ਨਹੀ, ਅਜਿਹਾ ਦੌਰ ਪੰਜਾਬ ਪੁਲਿਸ ਨੇ ਹੰਡਾਇਆ ਹੈ। 
 ਅੱਤਵਾਦ ਦੇ ਕਾਲੇ ਦਿਨ ਦੌਰਾਨ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਕੁਲ 119 ਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ, ਡਿਊਟੀ ਨਿਭਾਉਂਦੇ ਹੋਏ, ਸ਼ਹੀਦੀ ਪ੍ਰਾਪਤ ਕੀਤੀ ਸੀ, ਸਾਡੇ ਸ਼ਹੀਦ ਸਾਡਾ ਮਾਨ ਤੇ ਗੋਰਵ ਹਨ।  ਉਹਨਾਂ ਕਿਹਾ ਕਿ ਸ਼ਹੀਦ ਪਰਿਵਾਰ ਸਾਡੀ ਪੁਲਿਸ ਪਰਿਵਾਰ ਦਾ ਅਟੁੱਟ ਹਿੱਸਾ ਹਨ, ਕਮਿਸ਼ਨਰੇਟ ਪੁਲਿਸ, ਹਮੇਸ਼ਾ ਆਪਣੇ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News