





Total views : 5839498







Total views : 5839498ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋ ਰਹੀ ਜਿਮਨੀ ਚੋਣ ਵਿੱਚ ਭਾਂਵੇ ਸਾਰੀਆਂ ਸਿਆਸੀ ਪਾਰਟੀਆ ਹਿੱਸਾ ਲੈ ਕੇ ਸਾਲ 2027 ਵਿੱਚ ਬਨਣ ਵਾਲੀ ਸਰਕਾਰ ਦਾ ਮੁੱਢ ਬਨਣ ਲਈ ਜੋਰ ਅਜਮਾਈ ਕਰ ਰਹੀਆ ਪਰ ਇਹ ਚੋਣ ਅਸਲੀ ਅਕਾਲੀ ਦਲ ਦੀ ਹੌਦ ਵੀ ਸਿੱਧ ਕਰੇਗੀ,ਕਿਉਕਿ ਇਕ ਪਾਸੇ ਸ਼੍ਰੌਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸ਼ੀਪਲ ਸੁਖਵਿੰਦਰ ਕੌਰ ਚੋਣ ਮੈਦਾਨ ਵਿੱਚ ਹਨ ਉਥੇ ਉਨਾਂ ਦੇ ਮੁਕਾਬਲੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਬਣੇ ਪੁਨਰਸੁਰਜੀਤ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਭਾਈ ਮਨਦੀਪ ਸਿੰਘ ਚੋਣ ਮੈਦਾਨ ਵਿੱਚ ਹਨ।
ਸਮਝਿਆ ਜਾ ਰਿਹਾ ਨਿਰੋਲ ਪੰਥਕ ਹਲਕਾ ਸਮਝੇ ਜਾਂਦੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਦੋਵੇ ਦਲ ਇਕ ਦੂਜੇ ਨੂੰ ਜਿੱਤਣ ਦੀ ਕੋਸ਼ਿਸ ਕਰਨਗੇ । ਜਿਥੇ ਇਹ ਗੱਲ ਵਿਚਾਰਨਯੋਗ ਹੈ ਕਿ ਜਿਹੜੇ ਗਰੁਪ ਦੀ ਹਮਾਇਤ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਦੀ ਸੀਟ ਜਿੱਤੇ ਸਨ, ਉਹੀ ਅਜਾਦ ਗਰੁਪ ਅੱਜਕਲ ਬੀਬੀ ਸੁਖਵਿੰਦਰ ਕੌਰ ਦੀ ਚੋਣ ਮੁਹਿੰਮ ‘ਚ ਸਰਗਰਮ ਭੁਮਿਕਾ ਨਿਭਾਅ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਆਪਣੀ ਹੌਦ ਬਚਾਉਣ ਅਤੇ ਇਹ ਸੀਟ ਹਰ ਹਾਲਤ ਵਿੱਚ ਜਿੱਤਣ ਲਈ ਖੁਦ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਉਹ ਇਥੇ ਡੇਰਾ ਵੀ ਲਗਾ ਸਕਦੇ ਹਨ ਕਿਉਕਿ ਅਕਾਲੀ ਦਲ ‘ਚ ਛੱਡ ਕੇ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੀ ਜਿੱਤਦਾ ਨਹੀ ਵੇਖਣਾ ਚਾਹੁੰਦੇ , ਜਿੰਨਾ ਨੇ ਸੀਨੀਅਰ ਅਕਾਲੀ ਆਗੂਆਂ ਦੀਆ ਡਿਊਟੀਆ ਵੀ ਤਰਨ ਤਾਰਨ ਸ਼ਹਿਰ ਦੇ ਵਾਰਡਾਂ ਤੇ ਹਲਕੇ ਦੇ ਪਿੰਡਾਂ ‘ਚ ਲਗਾਕੇ ਉਨਾਂ ਨੂੰ ਜਿੱਤਣ ਲਈ ਮਹਿਨਤ ਕਰਨ ਦੀਆਂ ਨਸੀਹਤਾਂ ਦੇ ਰੱਖੀਆਂ ਹਨ।
ਜਦੋਕਿ ਭਾਈ ਮਨਦੀਪ ਸਿੰਘ ਦੇ ਹੱਕ ‘ਚ ਬਾਦਲ ਵਿਰੋਧੀ ਸਾਰੇ ਧੜੇ ਵੀ ਇਕਜੁੱਟ ਹੋਕੇ ਹਲਕੇ ‘ਚ ਚੋਣ ਪ੍ਰਚਾਰ ਕਰਨਗੇ ਤੇ ਮਨਦੀਪ ਸਿੰਘ ਦੇ ਭਰਾ ਸੰਨੀ ਵਲੋ ਸੋਧੇ ਗਏ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੇ ਹੱਥੋ ਸਤਾਏ ਪ੍ਰੀਵਾਰ ਚਾਹੇ ਉਹ ਕਿਥੇ ਵੀ ਵਸਦੇ ਹਨ ਇਕੱਠੇ ਹੋ ਕੇ ਹਲਕੇ ਵਿੱਚ ਛਾਅ ਜਾਣਗੇ।
ਜਿਥੇ ਦੋਵੇ ਧਿਰਾਂ ਕਾਂਗਰਸ ਜਾਂ ਆਪ ਦੀ ਥਾਂ ਇਕ ਦੂਜੇ ਵਿਰੁੱਧ ਪ੍ਰਚਾਰ ਕਰਕੇ ਅਸਲੀ ਪੰਥਕ ਧਿਰ ਦਾ ਸਬੂਤ ਦੇਣਗੀਆਂ। ਬੀ.ਐਨ.ਈ ਦੀ ਪੁਖਤਾ ਜਾਣਕਾਰੀ ਕਾਗਜ ਵਾਪਸੀ ਤੋ ਬਾਅਦ ਇਹ ਹਲਕਾ ਚੋਣਾਂ ਦੇ ਰੰਗ’ਚ ਰੰਗਿਆ ਜਾਏਗਾ ਤੇ ਹਾਕਮ ਧਿਰ ਦੇ ਵਜੀਰ ਅਤੇ ਵਧਾਇਕਾਂ ਤੋ ਇਲਾਵਾ ਕਾਂਗਰਸ ਦੀ ਉਪਰਲੀ ਕਤਾਰ ਦੇ ਆਗੂ ਪਿੰਡ -ਪਿੰਡ, ਗਲੀ -ਗਲੀ, ਬਜਾਰ-ਬਜਾਰ ਇਕ ਨਿਮਾਣੇ ਸੇਵਕ ਦੀ ਤਰਾਂ ਵੋੋਟਾਂ ਦੀ ਮੰਗ ਕਰਦੇ ਨਜਰ ਆਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
