





Total views : 5948420







Total views : 5948420ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਦਇਆ ਸਿੰਘ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਨਾਮਜਦਗੀ ਕਾਗਜ ਦਾਖਲ ਕਰਾਉਣ ਆਏ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵਲੋ ਸੁਣਾਈ ਕਿੱਕਲੀ ਦਾ ਜਿਥੇ ਸ਼ੋਸਲ ਮੀਡੀਆ ‘ਤੇ ਲੋਕਾਂ ਨੇ ਕਾਫੀ ਲੁਫਤ ਲਿਆ , ਉਥੇ ਅੱਜ ਬਤੌਰ ਅਕਾਲੀ ਉਮੀਦਵਾਰ ਚੋਣ ਲੜ ਰਹੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ
ਧੀ ਕੰਚਨਪ੍ਰੀਤ ਕੌਰ ਨੇ ਭਗਵੰਤ ਮਾਨ ਦੀ ਕਿੱਕਲੀ ਦਾ ਜਵਾਬ ਕਿੱਕਲੀ ‘ਚ ਦੇਦਿਆਂ ਪੰਜਾਬ ‘ਚ ਵੱਧ ਰਹੇ ਹਾਲ ਹੀ ਵਿੱਚ ਰਿਸ਼ਵਤਖੋਰੀ ਦੇ ਮਾਮਲੇ ‘ਚ ਫੜੇ ਗਏ ਡੀ.ਆਈ.ਜੀ ਭੁੱਲਰ ਤੋ ਇਲਾਵਾ ਗੁੰਡਾ ਰਾਜ, ਰਿਸ਼ਵਤਖੋਰੀ ਤੇ ਨਸ਼ਾਖੋਰੀ ਦੇ ਵਿਅੰਗ ਕਰਦਿਆ ਕਿਹਾ ਕਿ ਇਸ ਪੰਜਾਬ ;ਤੇ ਦਿੱਲੀ ਦਾ ਪੂਰਾ ਰਾਜ ਹੈ।ਭਗਵੰਤ ਮਾਨ ਦੀ ਕਿੱਕਲੀ ਨੂੰ ਕਾਫੀ ਪਿਛੇ ਛੱਡ ਗਈ ਕੰਚਨਪ੍ਰੀਤ ਕੌਰ ਵਲੋ ਗਾਈ ਕਿੱਕਲੀ ਦਾ ਲੋਕ ਖੂਬ ਆਨੰਦ ਲੈ ਰਹੇ ਹਨ।ਜਿਸ ਨਾਲ ਇਉ ਜਾਪ ਰਿਹਾ ਹੈ ਕਿ ਇਸ ਜਿਮਨੀ ਚੋਣ ਵਿੱਚ ਆਪ ਤੇ ਅਕਾਲੀ ਦਲ ਦਾ ਮੁਕਾਬਲਾ ਹੀ ਹੋ ਰਿਹਾ ਹੈ , ਕਿਉਕਿ ਦੋਵੇ ਪਾਰਟੀਆਂ ਇਕੋ ਦੂਜੇ ਨੂੰ ਢਾਹ ਲਗਾਉਣ ਦੀ ਪੂਰੀ ਵਾਹ ਲਗਾ ਰਹੀਆਂ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
