





Total views : 5948362







Total views : 5948362ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਭਾਜਪਾ ਨੇ ਤਰਨ ਤਾਰਨ ਹਲਕੇ ‘ਚ ਆਪਣੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ‘ਚ ਚੋਣ ਮੁਹਿੰਮ ਪ੍ਰਚੰਡ ਕਰਨ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਹਰਿਆਣਾ ਅਤੇ ਦਿੱਲੀ ਦੇ ਮੁੱਖ ਮੰਤਰੀ ਜਿੱਥੇ ਸ਼ਾਮਲ ਹਨ। ਉਥੇ ਹੀ ਕੇਂਦਰੀ ਮੰਤਰੀ ਵੀ ਅਗਲੇ ਦਿਨਾਂ ’ਚ ਰੈਲੀਆਂ, ਮੀਟਿੰਗਾ ਅਤੇ ਡੋਰ ਟੂ ਡੋਰ ਪ੍ਰਚਾਰ ਕਰਦੇ ਦਿਖਾਈ ਦੇਣਗੇ।
ਕੇਂਦਰੀ ਲੀਡਰਸ਼ਿੱਪ ਵੱਲੋਂ ਜਾਰੀ ਕੀਤੀ ਗਈ ਸਟਾਰ ਪ੍ਰਾਚਰਕਾਂ ਦੀ ਸੂਚੀ ਵਿਚ-ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਸੌਦਾਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਤਰੁਣ ਚੁੱਘ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਡਾ. ਨਰਿੰਦਰ ਸਿੰਘ ਰੈਨਾ, ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਰਾਮ ਮੇਘਵਾਲ, ਰਵਨੀਤ ਸਿੰਘ ਬਿੱਟੂ, ਅਨੁਰਾਗ ਠਾਕੁਰ, ਮਨਜਿੰਦਰ ਸਿੰਘ ਸਿਰਸਾ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਵਿਜੇ ਸਾਂਪਲਾ, ਸ਼ਵੇਤ ਮਲਿਕ, ਚਰਨਜੀਤ ਸਿੰਘ ਅਟਵਾਲ, ਸੋਮ ਪ੍ਰਕਾਸ਼, ਮਨਪ੍ਰੀਤ ਸਿੰਘ ਬਾਦਲ, ਹਰਜੀਤ ਸਿੰਘ ਗਰੇਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਆਰਪੀ ਸਿੰਘ, ਜੰਗੀ ਲਾਲ ਮਹਾਜਨ, ਸੁਰਜੀਤ ਜਿਆਣੀ, ਕੇਡੀ ਭੰਡਾਰੀ, ਕੇਵਲ ਸਿੰਘ ਢਿੱਲੋਂ, ਗੇਜਾ ਰਾਮ ਵਾਲਮੀਕਿ, ਸੁਸ਼ੀਲ ਰਿੰਕੂ, ਫਤਿਹਜੰਗ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਸ਼੍ਰੀਨਿਵਾਸਲੂ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਅਨਿਲ ਸਰੀਨ, ਜਗਮੋਹਨ ਸਿੰਘ ਰਾਜੂ ਸੇਵਾਮੁਕਤ ਆਈਏਐੱਸ, ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਗੁਮਟਾਲਾ ਅਤੇ ਸ਼ੀਤਲ ਅੰਗੂਰਾਲ ਦੇ ਨਾਂ ਸ਼ਾਮਲ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-