





Total views : 5839942







Total views : 5839942ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਾਣਾਨੇਸ਼ਟਾ, ਮਿੱਕੀ ਗੁਮਟਾਲਾ
ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਨੇ ਦੀਵਾਲੀ ਤੋ ਪਹਿਲਾ ਕਿਸੇ ਵੀ ਤਰਾਂ ਦੀ ਅਣਸੁਖਾਂਵੀ ਘਟਨਾ ਦੇ ਵਾਪਰਨ ਨੂੰ ਨਕਾਮ ਕਰਦਿਆ 10 ਪਿਸਤੌਲਾਂ ਸਮੇਤ ਤਿੰਨ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਅੱਧਾ ਕਿਲੋ ਅਫੀਮ ਬ੍ਰਾਮਦ ਕਰਨ ਸਬੰਧੀ ਜਾਣਕਾਰੀ ਦੇਦਿਆ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਤੋ 10 ਪਿਸਤੌਲ ਅਤੇ ਅੱਧੀ ਕਿਲੋ ਅਫੀਮ ਬ੍ਰਾਮਦ ਕੀਤੀ ਗਈ ਹੈ।
ਉਨਾਂ ਨੇ ਦੱਸਿਆ ਕਿ ਹਥਿਆਰਾਂ ਦਾ ਇਜਹ ਜਖੀਰਾ ਕੁਝ ਦਿਨ ਪਹਿਲਾ ਪਾਕਿਸਤਾਨੀ ਤਸਕਰਾਂ ਵਲੋ ਡਰੋਨ ਰਾਹੀ ਭਾਰਤ ਵਾਲੇ ਪਾਸੇ ਸੁਟਿਆ ਗਿਆ ਸੀ, ਜਿਸ ਨਾਲ ਦੀਵਾਲੀ ਤੋ ਪਹਿਲਾਂ ਕਿਸੇ ਮਾੜ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ। ਉਨਾਂ ਨੇ ਦੱਸਿਆ ਕਿ ਪੁਲਿਸ ਵਲੋ ਇਸ ਸਬੰਧੀ ਥਾਣਾਂ ਸਦਰ ਵਿਖੇ ਅਸਲਾ ਐਕਟ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਮੇ ਉਨਾਂ ਨਾਲ ਡੀ.ਸੀ.ਪੀ (ਡੀ) ਰਵਿੰਦਰਪਾਲ ਸਿੰਘ , ਏ.ਸੀ.ਪੀ ਹਰਮਿੰਦਰ ਸਿੰਘ ਸੰਧੂ ਤੇ ਇੰਸ: ਅਮੋਲਕਦੀਪ ਸਿੰਘ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-