





Total views : 5915274







Total views : 5915274ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਪ੍ਰੀਤਮ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦੇ ਸੰਪੰਨ ਹੋਏ ਯੁਵਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਅੱਜ ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵਨਿਊ ਅੰਮ੍ਰਿਤਸਰ ਨੇ ਹਾਸਿਲ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਐਜੂਕੇਸ਼ਨ ਕਾਲਜ ਪਹਿਲਾ ਰਨ ਰਪ ਅਤੇ ਮਿੰਟਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਜਲੰਧਰ ਨੇ ਦੂਜਾ ਰਨਰਜ਼ ਅਪ ਸਥਾਨ ਹਾਸਿਲ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਯੁਵਕ ਮੇਲੇ ਵਿੱਚ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਬਾਲਾ ਨੇ ਕੀਤੀ। ਡਾ.ਸਰੋਜ ਬਾਲਾ, ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਅਤੇ ਹੋਰ ਪਤਵੰਤਿਆਂ ਨੇ ਇਸ ਮੌਕੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ 16 ਅਕਤੂਬਰ ਤੋਂ 18 ਅਕਤੂਬਰ 2025 ਤੱਕ ਸਰਕਾਰੀ ਕਾਲਜਾਂ ਕੋਨਸਟੀਟਿਊਟ ਕਾਲਜਾਂ ਅਤੇ ਐਸੋਸੀਏਟ ਇੰਸਟੀਟਿਊਟਾਂ ਦਾ ਜੋਨਲ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ 25 ਤੋਂ 27 ਅਕਤੂਬਰ ਤੱਕ ਸੀ ਜੋਨ ਜਲੰਧਰ ਜਿਲਿਆਂ ਦੇ ਕਾਲਜਾਂ ਦੇ ਮੁਕਾਬਲੇ ਅਤੇ ਅਮਰ ਜਿਲਿਆਂ ਦੇ ਇਹ ਜੋਨ ਦੇ ਮੁਕਾਬਲੇ 29 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਬੀ ਜੋਨ ਦੇ ਮੁਕਾਬਲੇ ਦੋ ਨਵੰਬਰ ਤੋਂ ਚਾਰ ਨਵੰਬਰ 2025 ਤੱਕ ਅਤੇ ਇੰਟਰ ਜੋਨਲ ਫਾਈਨਲ ਯੂਕ ਮੇਲਾ ਸੱਤ ਨਵੰਬਰ ਤੋਂ 10 ਨਵੰਬਰ ਤੱਕ ਕਰਵਾਇਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-