





Total views : 5894892







Total views : 5894892ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਪ੍ਰੀਤਮ ਸਿੰਘ
ਖਾਲਸਾ ਕਾਲਜ ਆਫ਼ ਨਰਸਿੰਗ ਦੀ ਮੈਂਟਲ ਹੈਲਥ ਨਰਸਿੰਗ ਦੀ ਟੀਮ ਵੱਲੋਂ ਮਾਨਸਿਕ ਸਿਹਤ ਨਾਲ ਸਬੰਧਿਤ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗੁਰੂਦੁਆਰਾ ਛੇਹਰਟਾ ਸਾਹਿਬ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸਬੰਧ ’ਚ ਲਗਾਏ ਗਏ ਉਕਤ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਮ. ਐੱਸ. ਸੀ ਨਰਸਿੰਗ, ਪੋਸਟ ਬੇਸਿਕ ਨਰਸਿੰਗ ਅਤੇ ਬੇਸਿਕ ਬੀ. ਐੱਸ. ਸੀ ਨਰਸਿੰਗ ਦੇ 6ਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਪੋਸਟਰ ਪਰੈਸਨਟੇਸ਼ਨ ਰਾਹੀਂ ਮਾਨਸਿਕ ਸਿਹਤ ਵੱਲ ਖਾਸ ਧਿਆਨ ਦੇਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਉਕਤ ਕੈਂਪ ਦਾ ਮੁੱਖ ਮਕਸਦ ਮਾਨਸਿਕ ਸਿਹਤ ਪ੍ਰਤੀ ਜਾਗਰੁਕਤਾ ਵਧਾਉਣਾ ਸੀ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਮਾਨਸਿਕ ਸਿਹਤ ਨੂੰ ਉਤਸ਼ਾਰਿਤ ਕਰਨ ਦੇ ਨਾਲ ਨਾਲ ਜਰਨਲ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ’ਚ ਸ਼ੂਗਰ ਚੈਕ, ਭਾਰ ਤੋਲਣ, ਬੀ. ਪੀ. ਚੈੱਕ ਕਰਨ ਦੀਆਂ ਸੇਵਾਵਾਂ ਵੀ
ਦਿੱਤੀਆਂ ਗਈਆਂ ਤੇ ਨਾਲ ਹੀ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆ ਵੀ ਵੰਡੀਆਂ ਗਈਆਂ।ਉਨ੍ਹਾਂ ਕਿਹਾ ਕਿ ਕੈਂਪ ’ਚ ਦੂਰ-ਦੁਰਾਂਡਿਓਂ ਅਤੇ ਆਸਪਾਸ ਦੇ ਇਲਾਕੇ ਤੋਂ ਲਾਏ ਲੋਕਾਂ ਨੇ ਦਿਲਚਸਪੀ ਦਿਖਾਉਂਦਿਆਂ ਉਪਰੋਕਤ ਟੀਮ ਪਾਸੋਂ ਕਈ ਪ੍ਰਸ਼ਨ ਵੀ ਕੀਤੇ ਤੇ ਆਪਣੀ ਮਾਨਸਿਕ ਸਿਹਤ ਨਾਲ ਜੁੜੇ ਹੋਏ ਕਈ ਮਿੱਥ ਦੂਰ ਕੀਤੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-