ਐਨ.ਆਰ.ਆਈ ਪੁੱਤਰ ਮਨਬੀਰ ਨੇ ਆਪਣੀ ਮਾਤਾ ਪ੍ਰਮਜੀਤ ਕੌਰ ਦੀ ਯਾਦ ‘ਚ ਜੱਦੀ ਪਿੰਡ ਰਸੂਲਪੁਰ ਵਿਖੇ ਗਰੀਬਾਂ ਨੂੰ ਵੰਡੇ ਸੂਟ

4912869
Total views : 5894925

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਦਇਆ ਸਿੰਘ

ਸਵਰਗਵਾਸੀ ਪ੍ਰਮਜੀਤ ਕੌਰ ਛੇਹਰਟਾ ਦੇ ਆਸਟਰੇਲੀਆ ਰਹਿੰਦੇ ਪੁੱਤਰ ਮਨਬੀਰ ਸਿੰਘ ਪੁੱਤਰ ਥਾਂਣੇਦਾਰ ਬਿਰਕਮਜੀਤ ਸਿੰਘ ਨੇ ਆਪਣੀ ਸਵਰਗੀ ਮਾਤਾ ਦੀ ਯਾਦ ਵਿੱਚ ਆਪਣੇ ਜੱਦੀ ਪਿੰਡ ਰਸੂਲਪੁਰ ਵਿਖੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਦੇ ਗ੍ਰਹਿ ਵਿਖੇ ਲੋੜਵੰਦਾਂ ਨੂੰ ਸੂਟ ਵੰਡਣ ਦੀ ਸਵ: ਮਾਤਾ ਪ੍ਰਮਜੀਤ ਕੌਰ ਵਲੋ ਚਲਾਈ ਪ੍ਰੰਪਰਾ ਨੂੰ ਜਾਰੀ ਰੱਖਦਿਆ ਕਰੀਬ 150 ਮਹਿਲਾਵਾਂ ਤੇ ਮਰਦਾ ਨੂੰ ਸੂਟ ਵੰਡੇ।

ਜਿਥੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਨੇ ਮਨਬੀਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹਾ ਕਰਕੇ ਉਸਨੇ ਸਰਵਣ ਪੁੱਤਰ ਵਾਲਾ ਰੋਲ ਅਦਾ ਕੀਤਾ ਹੈ, ਜਦੋਕਿ ਮਨਬੀਰ ਸਿੰਘ ਨੇ ਕਿਹਾ ਕਿ ਉਹ ਇਹ ਕੰਮ ਭਵਿੱਖ ਵਿੱਚ ਵੀ ਜਾਰੀ ਰੱਖੇਗਾ। ਇਸ ਸਮੇ ਪਿੰਡ ਗੰਡੀ ਵਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਤੋ ਇਲਾਵਾ ਸ: ਜਗਵਿੰਦਰ ਸਿੰਘ ਸੰਧੂ ਤੇ ਸ੍ਰੀਮਤੀ ਸਰੋਜ ਬਾਲਾ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News