





Total views : 5894955







Total views : 5894955ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ, ਰਾਣਾਨੇਸ਼ਟਾ
ਅੰਮ੍ਰਿਤਸਰ -ਮਜੀਠਾ ਮਾਰਗ ‘ਤੇ ਦੁਪਿਹਰ ਵੇਲੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਮਜੀਠਾ ਅੰਮ੍ਰਿਤਸਰ ਮੁੱਖ ਸੜਕ ਤੇ ਨਾਗ ਨਵੇ ਪਿੰਡ ਦੇ ਬੱਸ ਅੱਡੇ ਅਤੇ ਪੈਟ੍ਰੋਲ ਪੰਪ ਨੇੜੇ ਤੇਜ਼ ਰਫਤਾਰ ਮਿੰਨੀ ਬੱਸ ਵੱਲੋ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ੍ਹ ਦਿੱਤਾ, ਜਿਸ ਨਾਲ ਦੋਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੋ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਪ੍ਰਦੀਪ ਕੁਮਾਰ ਉਮਰ ਕਰੀਬ 23 ਸਾਲ ਪੁੱਤਰ ਲਲਨ ਰਾਮ ਅਤੇ ਅਭੀ ਕੁਮਾਰ ਉਮਰ ਕਰੀਬ 24 ਸਾਲ ਪੁੱਤਰ ਮੀਤਾ ਹਾਲ ਵਾਸੀਆਨ ਇੰਦਰਾ ਕਲੋਨੀ ਵੇਰਕਾ ਅਮ੍ਰਿਤਸਰ ਆਪਣੇ ਨਵੇਂ ਸਪਲੈਡਰ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲੋਂ ਮਜੀਠਾ ਨੂੰ ਆ ਰਹੇ ਸਨ ਕਿ ਪਿੰਡ ਨਾਗ ਨਵੇਂ ਦੇ ਬੱਸ ਅੱਡੇ ਨੇੜੇ ਹੀ ਪਿਛੋ ਤੇਜ਼ ਰਫਤਾਰ ਆ ਰਹੀ ਮਿੰਨੀ ਬੱਸ ਵੱਲੋ ਸਾਈਡ ਮਾਰੇ ਜਾਣ ਕਾਰਣ ਦੋਵੇ ਵਿਅਕਤੀ ਸੜਕ ‘ਤੇ ਡਿੱਗ ਪਏ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾਂ ਵੇਲੇ 2 ਮਿੰਨੀ ਬੱਸਾਂ ਅੰਮ੍ਰਿਤਸਰ ਵੱਲੋ ਆ ਰਹੀਆਂ ਸਨ, ਜਿਹੜੀਆਂ ਸਵਾਰੀ ਦੇ ਲਾਲਚ ਵਿੱਚ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿਚ ਸਨ ਅਤੇ ਇਕ ਮਿੰਨੀ ਦੀਪ ਬੱਸ ਵੱਲੋ ਅੰਮ੍ਰਿਤਸਰ ਵੱਲੋਂ ਹੀ ਆਪਣੀ ਸਾਈਡ ‘ਤੇ ਆ ਰਹੇ ਮੋਟਰ ਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ 100 ਫੁੱਟ ਦੇ ਕਰੀਬ ਤੱਕ ਘੜੀਸਦੀ ਚਲੀ ਗਈ, ਜਿਸ ‘ਤੇ ਉਕਤ ਦੋਹਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮਜੀਠਾ ਦੀ ਪੁਲਿਸ ਨੂੰ ਇਤਲਾਹ ਮਿਲਣ ‘ਤੇ ਏ.ਐਸ.ਆਈ ਮੇਜ਼ਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਸਨ ਅਤੇ ਲਾਸ਼ਾਂ ਨੂੰ ਕਬਜੇ ਵਿਚ ਲੈ ਅਗਲੇਰੀ ਕਾਰਵਾਈ ਕਰ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-