ਖਾਲਸਾ ਯੂਨੀਵਰਸਿਟੀ ਅਤੇ ਚਿਲਡਰਨਜ਼ ਰਿਸਰਚ ਯੂਨੀਵਰਸਿਟੀ ਦਰਮਿਆਨ ਸਮਝੌਤੇ ਪੱਤਰ ’ਤੇ ਹੋਏ ਦਸਤਖ਼ਤ

4878613
Total views : 5841152

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਪ੍ਰੀਤਮ ਸਿੰਘ

ਖਾਲਸਾ ਯੂਨੀਵਰਸਿਟੀ ਅਤੇ ਚਿਲਡਰਨਜ਼ ਰਿਸਰਚ ਯੂਨੀਵਰਸਿਟੀ, ਗਾਂਧੀ ਨਗਰ, ਗੁਜਰਾਤ ਨੇ ਆਪਸ ’ਚ ਇਕ ਸਮਝੌਤੇ ਪੱਤਰ ’ਤੇ ਦਸਤਖ਼ਤ ਕੀਤੇ ਗਏ। ਉਕਤ ਸਮਝੌਤਾ ਖ਼ਾਲਸਾ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਚਿਲਡਰਨਜ਼ ਰਿਸਰਚ ਯੂਨੀਵਰਸਿਟੀ, ਗਾਂਧੀ ਨਗਰ, ਗੁਜਰਾਤ ਪਾਠਕ੍ਰਮ ਵਿਕਾਸ ਵਿਭਾਗ ਡਾਇਰੈਕਟਰ ਅਤੇ ਮੁੱਖੀ ਡਾ. ਜਿਗਨੇਸ਼ ਪਟੇਲ ਅਤੇ ਐਸੋਸੀਏਟ ਪ੍ਰੋਫੈਸਰ ਡਾ. ਚਿਰਾਗ ਦਾਰਜ਼ੀ ਦਰਮਿਆਨ ਹੋਇਆ, ਜੋ ਕਿ ਬਾਲ ਸੰਭਾਲ ਅਤੇ ਸਿਖਲਾਈ ’ਤੇ ਖੋਜ ਕਰਨ ਵਾਲੀ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ।

ਇਸ ਸਬੰਧੀ ਡਾ. ਮਹਿਲ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਕਤ ਸਮਝੌਤੇ ਤਹਿਤ ਖਾਲਸਾ ’ਵਰਸਿਟੀ ਭਵਿੱਖ ’ਚ ਚਿਲਡਰਨਜ਼ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਾਲ ਸੰਭਾਲ ਅਤੇ ਸਿਖਲਾਈ ਦੀਆਂ ਨਵੀਨ ਤਕਨੀਕਾਂ ’ਤੇ ਖੋਜ ਦਾ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਉਪਰੰਤ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਕਾਲਜ ਅਧਿਆਪਕਾਂ ਲਈ ਅਧਿਆਪਨ ਸਿੱਖਿਆ ਦੇ ਸੰਪੂਰਨ ਦ੍ਰਿਸ਼ਟੀਕੋਣ ਵਿਸ਼ੇ ’ਤੇ ਐਕਸਟੇਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ’ਚ ਡਾ. ਪਟੇਲ ਅਤੇ ਡਾ. ਦਾਰਜ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਪ੍ਰੋਗਰਾਮ ਦੀ ਸ਼ਰੂਆਤ ’ਚ ਡਾ. ਕੁਮਾਰ ਨੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਨਾਲ ਮਿਲ ਕੇ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਸਵਾਗਤ ਕੀਤਾ। ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਵਰਤਮਾਨ ਸਮੇਂ ’ਚ ਮਸਨੂਈ ਬੁੱਧੀ ਨੇ ਸਿੱਖਿਆ ਪ੍ਰਣਾਲੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਇਸ ਤਕਨੀਕੀ ਦੌਰ ’ਚ ਅਧਿਆਪਕ ਦੀ ਭੂਮਿਕਾ ਅਤੇ ਉਸ ਦੀ ਅਧਿਆਪਨ ਵਿਧੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਅਧਿਆਪਕ ਨੂੰ ਆਪਣੀਆਂ ਵਿਧੀਆਂ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਕੇਂਦਰਿਤ ਕਰਨੀਆਂ ਪੈਣਗੀਆਂ।ਉਨ੍ਹਾਂ ਕਿਹਾ ਕਿ ਇਸ ਮੌਕੇ ਡਾ. ਪਟੇਲ ਨੇ ਬਹੁਤ ਸਾਰੀਆਂ ਅਜਿਹੀਆਂ ਅਧਿਆਪਨ ਵਿਧੀਆਂ ਦੀ ਚਰਚਾ ਕੀਤੀ ਜਿੰਨ੍ਹਾਂ ਦੀ ਵਰਤੋਂ ਕਰਦਿਆਂ ਹੋਇਆ ਅਧਿਆਪਨ ਸਿੱਖਣ ਪ੍ਰੀਕ੍ਰਿਆ ’ਚ ਤਕਨਾਲੋਜ਼ੀ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ। ਜਦਕਿ ਡਾ. ਦਾਰਜੀ ਨੇ ਮਹਾਤਮਾ ਗਾਂਧੀ ਅਤੇ ਰੂਸੌ ਦੇ ਪ੍ਰਕਿਰਤੀਵਾਦੀ ਸਿਧਾਂਤ ਨੂੰ ਅਧਾਰ ਬਣਾਉਂਦਿਆ ਰਾਸ਼ਟਰੀ ਸਿੱਖਿਆ ਨੀਤੀ 2020 ਸਬੰਧੀ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਆਯੋਜਨ ਡਾ. ਨਿਰਮਲਜੀਤ ਕੌਰ, ਡਾ. ਅਮਨਦੀਪ ਕੌਰ, ਡਾ. ਪਾਰੂਲ ਅਗਰਵਾਲ ਅਤੇ ਡਾ. ਸੁਖਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ ’ਚ ਡਾ. ਕੁਮਾਰ ਅਤੇ ਡਾ. ਨਿਰਮਲਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਾ ਸਮੂੰਹ ਸਟਾਫ ਹਾਜ਼ਰ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News