





Total views : 5841224







Total views : 5841224ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਮੱਲੀਆਂ ਜੀ ਟੀ ਰੋਡ ‘ ਤੇ ਸਥਿਤ ਦਸ਼ਮੇਸ਼ ਮੈਡੀਸਿਟੀ ਹਸਪਤਾਲ ਦੇ ਸਟਾਫ ਵੱਲੋ ਹਾਰਟ ਦੀਆਂ ਬਿਮਾਰੀਆਂ ਸਬੰਧੀ ਐਮਡੀ ਡਾ ਨਵੀਨ ਕੁਮਾਰ ਡੋਗਰਾ ਦੀ ਅਗਵਾਈ ਵਿਚ ਮੁਫਤ ਮੈਡੀਕਲ ਚੈੱਕਅਪ ਕੈਂਪ ਪਿੰਡ ਕੋਟਲਾ ਵਿਖੇ ਲਗਾਇਆ ਗਿਆ । ਇਸ ਮੁਫਤ ਮੈਡੀਕਲ ਕੈਂਪ ਵਿਚ 85 ਦੇ ਕਰੀਬ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ । ਜਿਸ ਵਿਚ ਫ੍ਰੀ ਸ਼ੂਗਰ ਅਤੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ।
ਡਾ. ਡੋਗਰਾ ਨੇ ਦੱਸਿਆ ਕਿ ਉਹ ਸਮੇਂ ਸਮੇਂ ਤੇ ਵੱਖ ਵੱਖ ਪਿੰਡਾਂ ਵਿੱਚ ਉੱਨਾਂ ਦੀ ਟੀਮ ਵਲੋਂ ਹਾਰਟ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਲਗਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ । ਦਸ਼ਮੇਸ ਮੈਡੀਸਿਟੀ ਹਸਪਤਾਲ ਮੱਲੀਆਂ ਵਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਤਰਾਂ ਦੇ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲੜੀਵਾਰ ਨਾਲ ਲਾਗਦੇ ਪਿੰਡਾਂ ਵਿਚ ਵੀ ਲਗਾਏ ਜਾਣਗੇ । ਇਸ ਮੌਕੇ ਡੀਐਮ ਹਰਜੀਤ ਸਿੰਘ ਅਤੇ ਸਟਾਫ ਦੇ ਗੌਰਵ ਸ਼ਰਮਾ , ਗੁਰਵਿੰਦਰ ਸਿੰਘ , ਨਿਰਮਲਜੀਤ ਸਿੰਘ ਤੇ ਰਾਜਵਿੰਦਰ ਕੌਰ ਆਦਿ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-