





Total views : 5841302







Total views : 5841302ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਰਨ/ਹਰਮਨਬੀਰ ਸਿੰਘ ਮਲਹਾਰ, ਬੱਬੂ ਬੰਡਾਲਾ
ਵਿਧਾਨ ਸਭਾ ਹਲਕਾ ਤਰਨ ਤਰਨ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਚੋਣ ਦਫਤਰ ਦਾ ਬੁੱਧਵਾਰ ਨੂੰ ਉਦਘਾਟਨ ਕੀਤਾ ਗਿਆ। ਭਗਵੰਤ ਮਾਨ ਸਰਕਾਰ ਨਾਲ ਸੰਬੰਧਿਤ ਕੈਬਨਿਟ ਮੰਤਰੀ ਅਮਨ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਅਤੇ ਡਾ. ਰਵਜੋਤ ਸਿੰਘ ਨੇ ਸਾਂਝੀ ਤੌਰ ਤੇ ਦਫਤਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਹਲਕੇ ਦੇ ਲੋਕ ਇਸ ਵਾਰ ਰਿਕਾਰਡ ਤੋੜੋ ਵੋਟਾਂ ਨਾਲ ਹਰਮੀਤ ਸਿੰਘ ਸੰਧੂ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਭੇਜਣਗੇ।
ਡਾ. ਰਵਜੋਤ ਸਿੰਘ ਅਤੇ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਜਿੱਤ ਦਾ ਦਾਅਵਾ
ਅਮਨ ਅਰੋੜਾ ਨੇ ਕਿਹਾ ਕਿ ਤਿੰਨ ਵਾਰ ਵਿਧਾਇਕ ਰਹਿੰਦੇ ਹਰਮੀਤ ਸਿੰਘ ਸੰਧੂ ਨੇ ਹਲਕੇ ਦਾ ਵੱਡੀ ਤੌਰ ਤੇ ਵਿਕਾਸ ਕਰਵਾਇਆ ।ਜਦਕਿ ਪੌਣੇ ਚਾਰ ਸਾਲ ਤੋਂ ਭਗਵੰਤ ਮਾਨ ਦੀਆਂ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੇ ਲੋਕ ਖੁਸ਼ ਹਨ। ਸਰਕਾਰ ਨੇ ਬਗੈਰ ਕਿਸੇ ਭੇਦਭਾਵ ਵਿਕਾਸ ਕਰਾਉਂਣ ਦੇ ਨਾਲ ਨਾਲ ਸੂਬੇ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਇਆ ਹੈ। ਹਰਮੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਹਲਕੇ ਦੇ ਲੋਕ ਇਸ ਵਾਰ ਰਿਕਾਰਡਤੋੜ ਵੋਟਾਂ ਨਾਲ ਜ਼ਿਮਨੀ ਚੋਣ ਜਿਤਾਉਣਗੇ। ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਰਣਜੀਤ ਸਿੰਘ ਚੀਮਾਂ, ਗੁਰਵਿੰਦਰ ਸਿੰਘ ਬਹਿੜਵਾਲ, ਰਾਜਿੰਦਰ ਸਿੰਘ ਉਸਮਾ,ਅੰਜੂ ਵਰਮਾ, ਭੁਪਿੰਦਰ ਸਿੰਘ ਖੇੜਾ ,ਯਾਦਵਿੰਦਰ ਸਿੰਘ ਜਾਦੂ ,ਦਲੇਰ ਸਿੰਘ ਪੰਨੂ ,ਨਵਰੂਪ ਸਿੰਘ ਸੰਧਾਵਾਲੀਆ, ਰਾਜੇਸ਼ ਵਾਲੀਆ ,ਸਰਬਿੰਦਰ ਸਿੰਘ ਭਰੋਵਾਲ, ਸਰਬਜੀਤ ਸਿੰਘ ਭੁੱਲਰ, ਬਲਵਿੰਦਰ ਕੌਰ ਕਲਿਆਣ, ਭੁਪਿੰਦਰ ਸਿੰਘ ਰਿੰਕੂ ਕਲਿਆਣ , ਸੁਖਵੰਤ ਸਿੰਘ ਧਾਮੀ, ਸੁਰਿੰਦਰ ਸਿੰਘ ਮੱਲ੍ਹੀ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-