





Total views : 5841071







Total views : 5841071ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਦਇਆ ਸਿੰਘ, ਬੱਬੂ ਬੰਡਾਲਾ
ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਚੋਣ ਮੁਹਿੰਮ ਨੂੰ ਉਸ ਸਮੇ ਭਾਰੀ ਬੱਲ ਮਿਿਲਆ ਜਦ ਕਾਂਗਰਸ ਦੀ ਟਿਕਟ ‘ਤੇ ਦੋ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਠੇਕੇਦਾਰ ਰਤਨ ਸਿੰਘ ਸੋਹਲ, ਜੋ ਬੀਤੇ ਦਿਨ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ, ਉਨਾਂ ਨੇ ਸਾਬਕਾ ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ, ਹਰਸ਼ਰਨ ਸਿੰਘ ਮੱਲਾ ਸੋਹਲ ਤੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀ ਹਾਜਰੀ ‘ਚ ਮੁੜ
ਬੁਰਜ ਪ੍ਰੀਵਾਰ ਮੇਰਾ ਆਪਣਾ ਪ੍ਰੀਵਾਰ -ਠੇਕੇਦਾਰ ਸੋਹਲ
ਕਾਂਗਰਸ ਵਿੱਚ ਵਾਪਸ ਕਰਕੇ ਕਰਨ ਬੁਰਜ ਦੀ ਚੋਣ ਮੁਹਿੰਮ ‘ਚ ਜੁੱਟਣ ਦਾ ਐਲਾਨ ਕਰਦਿਆ ਕਿ ਉਹ ਕਰਨਬੀਰ ਬੁਰਜ ਦੇ ਪਿਤਾ ਸਵਰਗੀ ਜਸਬੀਰ ਸਿੰਘ ਬੁਰਜ ਵਲੋ ਉਨਾਂ ਦੀਆਂ ਚੋਣ ਮੁਹਿੰਮਾ ਵਿੱਚ ਨਿਭਾਏ ਕਾਰਜਾਂ ਦਾ ਮੁੱਲ ਕਰਨਬੀਰ ਸਿੰਘ ਬੁਰਜ ਨੂੰ ਜਿਤਾਅ ਕੇ ਮੋੜਨਾ ਚਾਹੁੰਦੇ ਹਨ। ਠੇਕੇਦਾਰ ਰਤਨ ਸਿੰਘ ਸੋਹਲ ਨੇ ਕਿਹਾ ਕਿ ਕਰਨਬੀਰ ਸਿੰਘ ਬੁਰਜ ਦੀ ਜਿੱਤ ਯਕੀਨੀ ਬਨਾਉਣ ਲਈ ਦਿਨ ਰਾਤ ਮਹਿਨਤ ਕਰਨਗੇ ਤੇ ਉਨਾਂ ਵਲੋ ਆਪਣੇ ਹਮਾਇਤੀਆਂ ਨੂੰ ਕਾਂਗਰਸ ਦੇ ਹੱਕ ਵਿੱਚ ਲੱਗਣ ਜਾਣ ਦੇ ਸੁਨੇਹੇ ਵੀ ਲਗਾ ਦਿੱਤੇ ਗਏ। ਜਿੰਨਾ ਦੀ ਘਰ ਵਾਪਸੀ ਦਾ ਸਵਾਗਤ ਕਰਦਿਆ ਸ: ਸਰਕਾਰੀਆਂ ਨੇ ਕਿਹਾ ਕਿ ਠੇਕੇਦਾਰ ਸੋਹਲ ਦਾ ਪ੍ਰੀਵਾਰ ਜੱਦੀ ਪੁਸ਼ਤੀ ਕਾਂਗਰਸੀ ਹੈ ਤੇ ਉਨਾਂ ਦੇ ਪਿਤਾ ਵਲੋ ਵੀ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ ।ਇਸ ਸਮੇ ਗੁਰਪਾਲ ਸਿੰਘ ਜਗਤਪੁਰਾ, ਮਿਲ਼ਖਾ ਸਿੰਘ ਮੱਜੂਪੁਰ ਤੋ ਇਲਾਵਾ ਵੱਡੀ ਗਿਣਤੀ ‘ਚ ਕਈ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-